ਆਮ ਬੋਲਚਾਲ ਵਿਚ ਸਰਕਾਰ ਸ਼ਬਦ ਦੇ ਬੜੇ ਸਧਾਰਨ ਅਰਥ ਲਏ ਜਾਂਦੇ ਹਨ, ਪਰ ਰਾਜੀਨਤੀ ਦਾ ਅਧਿਐਨ ਕਰਦੇ ਸਮੇਂ ਇਹ ਸ਼ਬਦ ਬਹੁਤ ਖ਼ਾਸ ਅਰਥਾਂ ਦਾ ਧਾਰਨੀ ਹੈ।
ਸਰਕਾਰ ਦੇ ਸੰਕਲਪ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਏਸ ਦੇ ਅੰਗਾਂ ਵਾਰੇ ਜਾਣਕਾਰੀ ਲਈ ਜਾਵੇ।ਸਰਕਾਰ ਦੇ ਤਿੰਨ ਅੰਗ ਹਨ : ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਸਰਕਾਰ ਦੇ ਤੌਰ ਤੇ ਇੰਨਾ ਦੇ ਆਪਣੇ ਆਪਣੇ ਕੰਮ ਹਨ।
ਵਿਧਾਨਪਾਲਿਕਾ
ਭਾਰਤ ਦੀ ਵਿਧਾਨਪਾਲਿਕਾ ਸੰਸਦ ਹੈ। ਸੰਸਦ ਦੇ ਦੋ ਸਦਨ ਲੋਕ ਸਭਾ ਅਤੇ ਰਾਜ ਸਭਾ ਹਨ। ਇਸਨੂੰ ਦੋ - ਸਦਨੀ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਵਿਵਸਥਾ ਦਾ ਉਦੇਸ਼ ਸਾਰੇ ਵਰਗਾਂ ਨੂੰ ਯੋਗ ਸਾਂਝੇਦਾਰੀ ਦੇਣਾ ਹੈ।
ਰਾਜ ਸਭਾ :- ਰਾਜ ਸਭਾ ਦੇ ਮੈਬਰਾਂ ਦੀ ਚੋਣ ਅਪ੍ਰਤੱਖ ਵਿਧੀ ਨਾਲ ਕੀਤੀ ਜਾਂਦੀ ਹੈ। ਰਾਜ ਵਿਧਾਨ ਸਭਾਵਾਂ ਦੇ ਮੈਬਰ ਰਾਜ ਸਭਾ ਦੀ ਚੋਣ ਕਰਦੇ ਹਨ ਇਹ ਸੰਸਦ ਦਾ ਸਥਾਈ ਸਦਨ ਹੈ।
ਲੋਕ ਸਭਾ :- ਸੰਸਦ ਦੇ ਹੇਠਲੇ ਸਦਨ ਨੂੰ ਲੋਕ ਸਭਾ ਕਹਿੰਦੇ ਹਨ। ਲੋਕ ਸਭਾ ਦੀ ਚੋਣ ਪ੍ਰਤੱਖ ਚੋਣ ਪ੍ਰਣਾਲੀ ਦੇ ਅਧਾਰ ਤੇ ਕੀਤੀ ਜਾਂਦੀ ਹੈ। ਲੋਕ ਵੋਟ ਦੇ ਅਧਿਕਾਰ ਰਾਹੀਂ ਆਪਣਾ ਪ੍ਰਤੀਨਿਧੀ ਚੁਣਦੇ ਹਨ। ਲੋਕ ਸਭਾ ਅਸਥਾਈ ਹੈ। ਏਸ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ, ਪਰ ਲੋਕ ਸਭਾ ਨੂੰ ਪੰਜ ਸਾਲ ਦੇ ਸਮੇਂ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ।
ਕਾਰਜਪਾਲਿਕਾ
ਕਾਰਜ ਪਾਲਿਕਾ ਦਾ ਕੰਮ ਕਨੂੰਨ ਨੂੰ ਲਾਗੂ ਕਰਨਾ ਹੈ। ਏਸ ਅੰਦਰ ਰਾਸਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਦਾ ਮੰਤਰੀ ਮੰਡਲ ਸ਼ਾਮਲ ਹੈ। ਇੰਨਾ ਅਧੀਨ ਆਉਂਦਾ ਪ੍ਰਸ਼ਾਸਨਿਕ ਢਾਂਚਾ ਵੀ ਕਾਰਜਪਾਲਿਕਾ ਦਾ ਹਿੱਸਾ ਹੁੰਦਾ ਹੈ। ਸੰਵਿਧਾਨ ਨੇ ਕਾਰਜਪਾਲਿਕਾ ਦੇ ਇੰਨਾ ਅੰਗਾਂ ਦੀ ਭੂਮਿਕਾ ਨਿਸ਼ਚਿਤ ਕੀਤੀ ਹੈ :
ਰਾਸਟਰਪਤੀ : ਨਾਂ ਮਾਤਰ ਦੀ ਕਾਰਜਪਾਲਿਕਾ
ਪ੍ਰਧਾਨ ਮੰਤਰੀ ਅਤੇ
ਮੰਤਰੀ ਮੰਡਲ : ਅਸਲ, ਪਰ ਬਦਲ - ਯੋਗ ਕਾਰਜਪਾਲਿਕਾ
ਪ੍ਰਸ਼ਾਸਨਿਕ ਢਾਂਚਾ : ਸਥਾਈ ਕਾਰਜਪਾਲਿਕਾ
ਰਾਸਟਰਪਤੀ ਨੂੰ ਸੰਵਿਧਾਨਿਕ ਮੁਖੀ ਦਾ ਦਰਜਾ ਮਿਲਿਆ ਹੈ। ਸੰਵਿਧਾਨਿਕ ਮੁਖੀ ਕੋਲ ਕਾਰਜਕਾਰੀ, ਵਿਧਾਨਕ, ਕਨੂੰਨੀ ਅਤੇ ਸੰਕਟਕਾਲੀਨ ਸ਼ਕਤੀਆਂ ਹਨ। ਉਸਨੂੰ ਮੰਤਰੀ ਮੰਡਲ ਦੀ ਸਲਾਹ ਮੰਨਣੀ ਪੈਂਦੀ ਹੈ।
ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਅਸਲ ਕਾਰਜਪਾਲਿਕਾ ਕਹਾਉਂਦੇ ਹਨ। ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ। ਉਹ ਮੰਤਰੀਆਂ ਦੀ ਨਿਯੁਕਤੀ ਅਤੇ ਵਿਭਾਗਾਂ ਦੀ ਵੰਡ ਕਰਦਾ ਹੈ। ਮੰਤਰੀਆਂ ਨੂੰ ਪ੍ਰਸ਼ਾਸਨਿਕ ਕੰਮ ਦੇਣ ਲਈ ਵਿਭਾਗ ਦਿੱਤੇ ਜਾਂਦੇ ਹਨ। ਮੰਤਰੀ ਮੰਡਲ ਵਿੱਚ ਰੱਦੋਬਦਲ ਹੁੰਦੀ ਰਹਿੰਦੀ ਹੈ।
ਸਥਾਈ ਕਾਰਜਪਾਲਿਕਾ ਵਿਚ ਨੌਕਰਸ਼ਾਹੀ ਆਉਂਦੀ ਹੈ। ਇਹ ਸਰਕਾਰੀ ਅਧਿਕਾਰੀ ਹੁੰਦੇ ਹਨ ਜਿਹੜੇ ਵਿਦਿਅਕ ਯੋਗਤਾ ਦੇ ਅਧਾਰ ਤੇ ਚੁਣੇ ਜਾਂਦੇ ਹਨ। ਸੰਵਿਧਾਨ ਵਿਚ ਨੌਕਰਸ਼ਾਹੀ ਨੂੰ ਰਾਜਨੀਤਕ ਝੁਕਾਅ ਤੋਂ ਦੂਰ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
ਨਿਆਂਪਾਲਿਕਾ
ਨਿਆਂਪਾਲਿਕਾ ਵਿਚ ਸਰਵ ਉਚ ਅਦਾਲਤ, ਪ੍ਰਾਂਤਕ ਉਚ ਅਦਾਲਤਾਂ ਅਤੇ ਇੰਨਾ ਦੀਆਂ ਅਧੀਨ ਅਦਾਲਤਾਂ ਆਉਂਦੀਆਂ ਹਨ। ਨਿਆਂਪਾਲਿਕਾ ਦਾ ਕੰਮ ਸੰਵਿਧਾਨ ਅਨੁਸਾਰ ਕਨੂੰਨੀ ਵਿਵਸਥਾ ਨੂੰ ਬਣਾਈ ਰੱਖਣਾ, ਭਾਵ ਕਨੂੰਨ ਦੀ ਵਿਆਖਿਆ ਅਤੇ ਰੱਖਿਆ ਕਰਨਾ ਹੈ।
ਉਪਰੋਕਤ ਤਿੰਨੇ ਵਿਵਸਥਾਵਾਂ ਮਿਲਕੇ ਸਰਕਾਰ ਦਾ ਨਿਰਮਾਣ ਕਰਦੀਆਂ ਹਨ ਅਤੇ ਸਰਕਾਰ ਦੇ ਸੰਕਲਪ ਨੂੰ ਵੱਡਾ ਬਣਾਉਂਦੀਆਂ ਹਨ।

0 Comments
Thanks for comments