ਇੱਕ ਕਮਰੇ ਦੇ ਘਰ ਤੋਂ ਕਾਮਨਵੈਲਥ ਖੇਡਾਂ 'ਚ ਸਿਲਵਰ ਮੈਡਲ ਜਿੱਤਣ ਤੱਕ, ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਦੀ ਕਹਾਣੀ
ਗਲਾਸਗੋ ਵਿੱਚ ਖੇਡੀਆਂ ਜਾ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਚਾਂਦੀ ਦਾ ਮੈਡਲ ਜਿੱਤਿਆ ਹੈ।
ਪੰਜਾਬ ਦੇ ਨਾਭਾ ਨੇੜਲੇ ਪਿੰਡ ਮੈਹਸ਼ ਦੀ ਰਹਿਣ ਵਾਲੀ ਹਰਜਿੰਦਰ ਨੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਮਹਿਲਾਵਾਂ ਦੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 227 ਕਿਲੋ ਭਾਰ ਚੁੱਕ ਕੇ ਸਿਲਵਰ ਮੈਡਲ ਹਾਸਲ ਕੀਤਾ।
ਹਰਜਿੰਦਰ ਕੌਰ ਨੇ ਸਨੈਚ ਵਿੱਚ 101 ਕਿਲੋ ਤੇ ਕਲੀਨ ਐਂਡ ਜਰਕ ਵਿੱਚ 126 ਕਿਲੋ ਭਾਰ ਚੁੱਕਿਆ। ਇਹ ਹਰਜਿੰਦਰ ਦਾ ਵਿਅਕਤੀਗਤ (ਪਰਸਨਲ ਬੈਸਟ) ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਗੋਲਡ ਮੈਡਲ ਜੇਤੂ ਕੈਨੇਡਾ ਦੀ ਵੇਟਲਿਫਟਰ ਦੇ ਭਾਰ ਚੁੱਕਣ ਤੋਂ ਪਹਿਲਾਂ ਇੱਕ ਵਾਰ ਤਾਂ ਹਰਜਿੰਦਰ ਨੇ ਸਨੈਚ, ਕਲੀਨ ਐਂਡ ਜਰਕ ਅਤੇ ਕੁੱਲ ਭਾਰ ਵਿੱਚ ਗੇਮਜ਼ ਰਿਕਾਰਡ ਬਣਾ ਦਿੱਤਾ ਸੀ।ਹਰਜਿੰਦਰ ਕੌਰ ਦਾ ਜਨਮ 14 ਅਕਤੂਬਰ 1996 ਨੂੰ ਪੰਜਾਬ ਦੇ ਨਾਭਾ ਨੇੜੇ ਪਿੰਡ ਮੈਹਸ਼ ਵਿੱਚ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ।ਹਰਜਿੰਦਰ ਕੌਰ ਇੱਕ ਕਮਰੇ ਦੇ ਘਰ ਵਿੱਚ ਪਲੀ ਅਤੇ ਵੱਡੀ ਹੋਈ। ਹਰਜਿੰਦਰ ਕੌਰ ਦੇ ਪਰਿਵਾਰ ਨੂੰ ਗੰਭੀਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਲਈ ਸਿਖਲਾਈ ਦਾ ਬੁਨਿਆਦੀ ਖ਼ਰਚਾ ਚੁੱਕਣਾ ਵੀ ਔਖਾ ਸੀ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਪੇਂਡੂ ਜੀਵਨ ਨੇ ਹੀ ਉਨ੍ਹਾਂ ਦੀ ਖੇਡ ਸਫ਼ਲਤਾ ਦੀ ਨੀਂਹ ਰੱਖੀ।
ਹਰਜਿੰਦਰ ਕੌਰ ਰੋਜ਼ਾਨਾ ਪਸ਼ੂਆਂ ਲਈ ਚਾਰਾ ਤਿਆਰ ਕਰਨ ਲਈ ਟੋਕੇ ਵਾਲੀ ਮਸ਼ੀਨ ਹੱਥਾਂ ਨਾਲ ਚਲਾਉਂਦੇ ਸਨ। ਇਸ ਸਖ਼ਤ ਮਿਹਨਤ ਕਾਰਨ ਵੀ ਉਨ੍ਹਾਂ ਨੂੰ ਕਾਫ਼ੀ ਮਜ਼ਬੂਤੀ ਮਿਲੀ।
ਸਾਲ 2022 ਵਿੱਚ ਹੋਈਆਂ ਬਰਮਿੰਘਮ ਕਾਮਨਵੈਲਥ ਖੇਡਾਂ 'ਚ ਹਰਜਿੰਦਰ ਕੌਰ ਨੇ ਜਦੋਂ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਤਾਂ ਉਦੋਂ ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆ ਦੱਸਿਆ ਸੀ ਕਿ ਹਰਜਿੰਦਰ ਬਹੁਤ ਮਿਹਨਤੀ ਲੜਕੀ ਹੈ, ਉਹ ਘਰ ਦੇ ਕੰਮਾਂ ਤੋਂ ਇਲਾਵਾ ਉਨ੍ਹਾਂ ਨਾਲ ਵੀ ਕੰਮ 'ਚ ਹੱਥ ਵਟਾਉਂਦੀ ਸੀ।
ਸਾਹਿਬ ਸਿੰਘ ਨੇ ਕਿਹਾ, ਹਰਜਿੰਦਰ ਤੇ ਉਸ ਦੀ ਭੈਣ ਦੋਵੇਂ ਸਾਈਕਲ 'ਤੇ ਸਕੂਲ ਜਾਂਦੀਆਂ ਸਨ। ਜਦੋਂ ਮੈਂ ਬਾਹਰੋ ਕੰਮ ਕਰਕੇ ਆਉਣਾ ਤਾਂ ਘਰ ਪਸ਼ੂਆਂ ਦੇ ਚਾਰੇ ਲਈ ਹਰਜਿੰਦਰ ਤੋਂ ਮਦਦ ਮੰਗਣੀ ਤਾਂ ਉਸ ਨੇ ਕਦੇ ਵੀ ਮਨ੍ਹਾ ਨਹੀਂ ਕੀਤਾ ਸੀ ਭਾਵੇਂ ਉਹ ਸਕੂਲ ਤੋਂ ਜਿੰਨਾ ਮਰਜ਼ੀ ਥੱਕੀ ਆਈ ਹੋਵੇ। ''
ਸਾਹਿਬ ਸਿੰਘ ਨੇ ਅੱਗੇ ਕਿਹਾ, ''ਹਰਜਿੰਦਰ ਕੌਰ ਨੂੰ ਪਹਿਲਾਂ ਕਬੱਡੀ ਗੇਮ 'ਚ ਲਗਨ ਸੀ, ਉੱਥੇ ਵੀ ਵਧੀਆ ਪਰਫਾਮ ਕਰਦੀ ਸੀ। ਫਿਰ ਸਾਡੇ ਲੜਕੇ ਨੇ ਹਰਜਿੰਦਰ ਨੂੰ ਸਲਾਹ ਦਿੱਤੀ ਕਿ ਕਬੱਡੀ ਛੱਡ ਕੇ ਵੇਟਲਿਫਟਿੰਗ ਵੱਲ ਧਿਆਨ ਦਿਓ, ਫਿਰ ਹਰਜਿੰਦਰ ਕੌਰ ਨੇ ਅਜਿਹਾ ਹੀ ਕੀਤਾ, ਉਸ ਨੂੰ ਵਧੀਆ ਕੋਚ ਮਿਲ ਗਏ। ਜਿਨ੍ਹਾਂ ਦੀ ਬਦਲੌਤ ਉਹ ਇਸ ਖੇਡ ਨੂੰ ਸਿੱਖੀ ਅਤੇ ਅੱਜ ਸਭ ਦਾ ਨਾਂਅ ਰੌਸ਼ਨ ਕੀਤਾ।
ਹਰਜਿੰਦਰ ਕੌਰ ਦੇ ਪਿਤਾ ਨੇ ਕਿਹਾ ਕਿ ਪਹਿਲਾਂ ਹਾਲਾਤ ਅਜਿਹੇ ਸਨ ਕਿ ਬੱਚੇ ਦੇ ਕਾਲਜ ਦੀ ਫੀਸ ਭਰਨ ਲਈ ਪੈਸੇ ਨਹੀਂ ਹੁੰਦੇ ਸਨ।
ਹਰਜਿੰਦਰ ਕੌਰ ਦੇ ਮਾਤਾ ਕੁਲਦੀਪ ਕੌਰ ਨੇ ਵੀ ਉਦੋਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਹ ਅਰਦਾਸਾਂ ਅਤੇ ਉਨ੍ਹਾਂ ਦੀ ਲੜਕੀ ਦੀ ਮਿਹਨਤ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਘਰ ਦੇ ਹਾਲਾਤ ਸਨ ਉਨ੍ਹਾਂ ਨੂੰ ਨਹੀਂ ਲੱਗਦਾ ਸੀ ਇਹ ਸੁਧਰਨਗੇ ਪਰ ਬੱਚਿਆਂ ਦੀ ਮਿਹਨਤ 'ਤੇ ਵਿਸ਼ਵਾਸ਼ ਸੀ ਜਿਨ੍ਹਾਂ ਕਰਕੇ ਹਾਲਾਤ ਬਦਲੇ ਹਨ
ਹਰਜਿੰਦਰ ਕੌਰ ਦਾ ਵੇਟਲਿਫਟਿੰਗ ਕਰੀਅਰ ਥੋੜ੍ਹਾ ਦੇਰ ਨਾਲ ਸ਼ੁਰੂ ਹੋਇਆ। ਹਰਜਿੰਦਰ ਕੌਰ ਪਹਿਲਾਂ ਕਬੱਡੀ ਖੇਡਦੇ ਸਨ ਅਤੇ ਇੱਕ ਰੇਡਰ ਸੀ।
ਹਰਜਿੰਦਰ ਹਰ ਰੋਜ਼ ਅਭਿਆਸ ਲਈ ਪੰਜ ਕਿਲੋਮੀਟਰ ਸਾਈਕਲ ਵੀ ਚਲਾਉਂਦੇ ਸਨ।
ਸਾਲ 2016 ਵਿੱਚ ਹਰਜਿੰਦਰ ਨੇ ਕਬੱਡੀ ਛੱਡ ਦਿੱਤੀ ਸੀ। ਫਿਰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ। ਜਿੱਥੇ ਉਨ੍ਹਾਂ ਨੇ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ।
2016 ਵਿੱਚ ਕਬੱਡੀ ਛੱਡਣ ਤੋਂ ਬਾਅਦ ਉਨ੍ਹਾਂ ਨੇ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ।
ਇਸ ਤੋਂ ਬਾਅਦ 2017 ਵਿੱਚ ਉਹ ਸੂਬਾਈ ਚੈਂਪੀਅਨ ਬਣੇ। ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਨੂੰ ਪਹਿਲੀ ਵੱਡੀ ਸਫ਼ਲਤਾ 2021 ਵਿੱਚ ਮਿਲੀ, ਜਦੋਂ ਉਨ੍ਹਾਂ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਇਸ ਵਾਰ ਰਾਸ਼ਟਰਮੰਡਲ ਖੇਡਾਂ 2026 ਵਿੱਚ ਹਰਜਿੰਦਰ ਕੌਰ ਨੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲੈਂਦਿਆਂ ਤਗਮਾ ਜਿੱਤਿਆ ਜਦਕਿ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 71 ਕਿਲੋਗ੍ਰਾਮ ਭਾਰ ਵਰਗ ਵਿੱਚ ਮੈਡਲ ਹਾਸਿਲ ਕੀਤਾ ਸੀ।
ਵੇਟਲਿਫ਼ਟਰ ਹਰਜਿੰਦਰ ਕੌਰ ਦਾ ਖੇਡ ਕਰੀਅਰ ਸ਼ਾਨਦਾਰ ਉਪਲਬਧੀਆਂ ਨਾਲ ਭਰਿਆ ਰਿਹਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ ਲਗਾਤਾਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
19 ਤੋਂ 31 ਮਾਰਚ 2022 ਤੱਕ ਭੁਬਨੇਸ਼ਵਰ (ਓਡੀਸ਼ਾ) ਵਿੱਚ ਆਯੋਜਿਤ IWLF ਸੀਨੀਅਰ ਰਾਸ਼ਟਰੀ ਵੇਟਲਿਫ਼ਟਿੰਗ ਚੈਂਪੀਅਨਸ਼ਿਪ 2021-22 ਵਿੱਚ ਭਾਰਤੀ ਵੇਟਲਿਫ਼ਟਰ ਹਰਜਿੰਦਰ ਕੌਰ ਨੇ ਪੰਜਾਬ ਵੱਲੋਂ ਖੇਡਦਿਆਂ ਮਹਿਲਾਵਾਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਜਿੱਤਿਆ ਸੀ।
ਉਨ੍ਹਾਂ ਨੇ ਸਨੈਚ ਵਿੱਚ 92 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 116 ਕਿਲੋਗ੍ਰਾਮ ਸਮੇਤ ਕੁੱਲ 208 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਸੀ।
ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰਾਸ਼ਟਰਮੰਡਲ ਖੇਡਾਂ 2022 ਹਰਜਿੰਦਰ ਕੌਰ ਨੇ ਕੁੱਲ 212 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੇ ਦਾ ਤਗ਼ਮਾ (ਬ੍ਰੌਂਜ਼ ਮੈਡਲ) ਆਪਣੇ ਨਾਂ ਕੀਤਾ ਸੀ।
ਇਸ ਤੋਂ ਇਲਾਵਾ ਸੀਨੀਅਰ ਰਾਸ਼ਟਰਮੰਡਲ ਚੈਂਪੀਅਨਸ਼ਿਪ 2021 ਵਿੱਚ ਉਨ੍ਹਾਂ ਨੇ 211 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ (ਸਿਲਵਰ ਮੈਡਲ) ਜਿੱਤਿਆ।
ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 2025 ਵਿੱਚ ਹਰਜਿੰਦਰ ਕੌਰ ਨੇ 222 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ।
ਸੀਨੀਅਰ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 ਵਿੱਚ ਉਨ੍ਹਾਂ ਨੇ ਕੁੱਲ 217 ਕਿਲੋਗ੍ਰਾਮ ਭਾਰ ਨਾਲ ਚੌਥਾ ਸਥਾਨ ਹਾਸਲ ਕੀਤਾ।
ਅੰਤਰਰਾਸ਼ਟਰੀ ਪੱਧਰ ਤੋਂ ਇਲਾਵਾ ਦੇਸ਼ ਅੰਦਰ ਵੀ ਹਰਜਿੰਦਰ ਕੌਰ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਸਾਲ 2024 ਦੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 223 ਕਿਲੋਗ੍ਰਾਮ ਭਾਰ ਚੁੱਕ ਕੇ ਇੱਕੋ ਵਾਰ ਵਿੱਚ ਤਿੰਨ ਨਵੇਂ ਰਾਸ਼ਟਰੀ ਰਿਕਾਰਡ ਆਪਣੇ ਨਾਂ ਕੀਤੇ ਸਨ।
ਸਭ ਤੋਂ ਹਾਲ ਹੀ ਵਿੱਚ, 2026 ਦੀ ਸੀਨੀਅਰ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 69 ਕਿਲੋਗ੍ਰਾਮ ਭਾਰ ਵਰਗ ਦੇ ਸਨੈਚ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ
Indian sports news
Women in sports India
Weightlifting champion India
Glasgow Games India performance
Proud moment for India
National weightlifting champion
Harjinder Kaur won gold in Glasgow Games
Indian woman weightlifter wins gold Glasgow
Harjinder Kaur training journey story
Glasgow Games 2026 India weightlifting results
Harjinder Kaur net worth family
How Harjinder Kaur became champion
Harjinder Kaur biography
Harjinder Kaur age weight category
India Glasgow Games medal
Women weightlifting India
Punjab weightlifter Harjinder Kaur
Commonwealth Games weightlifting winner
Harjinder Kaur achievement


0 Comments
Thanks for comments