Subscribe Us

ਰੋਜਾਨਾ ਪੰਜ ਗ੍ਰਾਮ ਪਲਾਸਟਿਕ ਮਨੁਂਖੀ ਸਰੀਰ ਵਿੱਚ ਪਹੁੰਚ ਰਿਹਾ ਹੈ ਮਾਈਕਰੋ ਪਲਾਸਟਿਕ ਦੇ ਰੂਪ ਵਿਂਚ / Micro Plastic

Micro Plastic

ਕਈ ਦੇਸ਼ਾ ਦੇ ਵਿਗੀਆਨੀਆਂ ਨੇ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਪੰਜ ਗ੍ਰਾਮ ਪਲਾਸਟਿਕ ਪਲਾਸਟਿਕ ਮਨੁੱਖੀ ਸਰੀਰ ਵਿੱਚ ਪਹੁੰਚ ਰਿਹਾ ਹੈ । ਇਹ ਮਾਈਕਰੋ ਪਲਾਸਟਿਕ ਦੇ ਰੂਪ ਵਿੱਚ ਯਾਨੀ ਪੰਜ ਮਿਲੀਮੀਟਰ ਤੋਂ ਛੋਟੇ ਕਣਾਂ ਦੇ ਆਕਾਰ  ਵਿੱਚ ਸਰੀਰ ਵਿੱਚ ਦਾਖਲ ਹੋ ਰਿਹਾ ਹੈ। ਇਹ ਪਲਾਸਟਿਕ ਮਨੁਖੀ ਸਭਿਅਤਾ ਲਈ ਇੱਕ ਟਾਈਮ ਬੰਬ  ਵਰਗਾ ਹੈ 
ਮਲੇਸ਼ੀਆ ਇੰਡੋਨੇਸ਼ੀਆ ਅਤੇ ਨੀਦਰਲੈਂਡ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਦੇ ਨਤੀਜੇ ਦਸਦੇ ਹਨ ਕਿ ਪਲਾਸਟਿਕ ਮਨੁੱਖੀ ਸਰੀਰ ਦੇ ਅੱਧੇ ਤੋਂ ਵੱਧ ਅੰਗਾਂ ਤਕ ਪਹੁੰਚ ਚੁੱਕਾ ਹੈ। ਇੰਡੋਨੇਸ਼ੀਆ ਦੀ ਏਅਰਲੰਗਾ ਯੂਨੀਵਰਸਿਟੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ  ਗਿਆ ਹੈ ਕਿ ਪਲਾਸਟਿਕ ਪਦਾਰਥ ਬਨਾਉਣ ਵਿੱਚ 10000 ਤੋਂ ਵਧੇਰੇ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਵਿੱਚ ਵਧੇਰੇ ਰਸਾਇਣ ਮਨੁੱਖੀ ਸਰੀਰ ਲਈ ਬੇਹੱਦ ਘਾਤਕ ਹੈ। ਮਲੇਸ਼ੀਆ ਦੀ ਸਾਇੰਸ ਯੂਨੀਵਰਸਿਟੀ ਦੇ ਵਿਗੀਆਨੀ ਲੀ ਯੋਂਗ ਯੇ ਨੇ ਆਪਣੀ ਖੋਜ  ਵਿੱਚ ਦੱਸਿਆ ਕਿ ਮਨੁੱਖੀ ਸਰੀਰ ਵਿੱਚ ਪਲਾਸਟਿਕ ਦੇ 12 ਤੋਂ ਲੈ ਕੇ ਇੱਕ ਲੱਖ ਕਣ ਤੱਕ ਰੋਜ ਪਹੁੰਚ ਰਹੇ ਹਨ ।
ਨੀਦਰਲੈਂਡ ਦੇ ਵਿਗਿਆਨੀਆਂ ਦੀ ਖੋਜ ਰਿਪੋਰਟ ਹੋਰ ਡਰਾਉਣ ਵਾਲੀ ਹੈ। ਇਸ ਵਿੱਚ ਦਾਅਵਾ ਕੀਤਾ  ਗਿਆ ਹੈ ਕਿ ਮਾਂ ਦੇ ਦੁੱਧ ਰਾਂਹੀ ਵੀ ਬੱਚਿਆਂ ਦੇ ਸਰੀਰ ਵਿੱਚ ਮਾਈਕਰੋ ਪਲਾਸਟਿਕ ਪਹੁੰਚ ਰਿਹਾ ਹੈ। ਦੁੱਧ ਦੇ 25 ਵਿੱਚੋਂ 18 ਨਮੂਨਿਆਂ ਅਤੇ ਸੀ-ਫੂਡ ਦੇ 8 ਵਿੱਚੋਂ 7 ਸੈਂਪਲਾਂ ਵਿੱਚ ਪਲਾਸਟਿਕ ਦੇ ਸੂਖਮ ਕਣ ਪਾਏ ਗਏ ਹਨ। ਰਿਪੋਰਟ ਕਹਿੰਦੀ ਹੈ ਕਿ ਸਮੁੰਦਰੀ ਲੂਣ ਵਿੱਚ ਮਾਈਕਰੋ ਪਲਾਸਟਿਕ ਮੋਜੂਦ ਹੈ। ਸਰੀਰ ਵਿੱਚ ਸੂਖਮ ਕਣ ਪਾਚਨਤੰਤਰ , ਗੁਰਦੇ ,ਜਿਗਰ ,ਫੇਫੜੇ ਅਤੇ ਦਿਲ ਵਿੱਚ ਜੁੜੇ ਗੰਭੀਰ ਰੋਗਾਂ ਦੇ ਨਾਲ ਹੀ ਕੈਂਸਰ ਦਾ ਕਾਰਨ ਬਣਦੇ ਹਨ ।ਇਹੀ ਨਹੀਂ ਮੋਟਾਪਾ ਪ੍ਜਨ ਸ਼ਕਤੀ ਅਤੇ ਭਰੂਣ ਦੇ ਵਿਕਾਸ ਉਤੇ ਨਕਾਰਤਮਕ ਅਸਰ ਵੀ ਮਾਈਕਰੋ ਪਲਾਸਟਿਕ ਦੀ ਵਜਾ ਨਾਲ ਹੋ ਸਕਦਾ ਹੈ। ਸਾਲ 2019 ਵਿੱਚ ਆਈ ਇੱਕ ਰਿਪੋਰਟ ਵਿੱਚ 2020 ਤੱਕ ਵਿਸ਼ਵ ਵਿੱਚ 12 ਅਰਬ ਟਨ ਪਲਾਸਟਿਕ ਕਚਰਾ ਜਮਾਂ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ।ਰਿਪੋਰਟ ਅਨੁਸਾਰ ਹਰ ਸਾਲ ਕਰੀਬ 500 ਅਰਬ
ਕੈਰੀਬੈਗ (ਲਿਫਾਫੇ) ਇਸਤੇਮਾਲ ਕੀਤੇ ਜਾਂਦੇ ਹਨ । ਅੰਤਰਾਸ਼ਟਰੀ ਕੁਦਰਤ ਸੰਭਾਲ ਸੰਘ ਦਾ ਦਾਅਵਾ ਹੈ ਕਿ ਕਰੀਬ 80 ਲੱਖ ਟਨ ਪਲਾਸਟਿਕ ਕਚਰਾ ਹਰ ਸਾਲ ਸਮੁੰਦਰ ਵਿੱਚ ਪਹੁੰਚ ਜਾਂਦਾ ਹੈ । ਇਹ ਮਾਈਕਰੋ ਪਲਾਸਟਿਕ ਦੇ ਰੂਪ  ਵਿੱਚ ਸਮੁੰਦਰੀ ਜੀਵਾਂ ਰਾਂਹੀ ਲੋਕਾਂ ਦੇ ਸਰੀਰ ਵਿੱਚ ਪਹੁੰਚ ਜਾਂਦਾ ਹੈ । ਸਮੁੰਦਰੀ ਜੀਵਾਂ ਦੀਆਂ ਘੱਟੋ ਘੱਟ 267 ਪ੍ਰਜਾਤੀਆਂ ਨੂੰ ਪਲਾਸਟਿਕ ਕਚਰਾ ਨੁਕਸਾਨ ਪਹੁੰਚਾ ਰਿਹਾ ਹੈ ਪਿਛਲੇ ਸਾਲ ਜੂਨ ਵਿੱਚ ਵਿਗਿਆਨੀਆਂ ਨੂੰ ਅੰਟਾਰਟਿਕਾ ਦੀ ਬਰਫ ਵਿੱਚ ਵੀ ਮਾਈਕਰੋ ਪਲਾਸਟਿਕ ਮਿਲਿਆ ਸੀ। ਇਹ ਤੱਥ ਮੌਜੂਦਾ ਹਾਲਤ ਲਈ ਗੰਭੀਰ ਖਤਰੇ ਦੀ ਨਿਸ਼ਾਨੀ ਹਨ। ਇੰਡੋਨੇਸ਼ੀਆ ਦੇ ਵਿਗਿਆਨੀਆਂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਹੈ। ਕਿ ਜੇਕਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਸਾਲ 2050 ਤੱਕ ਸਮੁੰਦਰ ਵਿੱਚ ਮੱਛੀਆਂ ਦੇ ਭਾਰ ਬਰਾਬਰ ਪਲਾਸਟਿਕ ਕਚਰਾ ਜਮਾ ਹੋ ਜਾਵੇਗਾ। ਮਾਈਕਰੋ ਪਲਾਸਟਿਕ ਪਦਾਰਥਾਂ ਦੇ ਇਸਤੇਮਾਲ ਨਾਲ ਹੀ ਪਲਾਸਟਿਕ ਦੇ ਵਿਘਟਨ ਦੇ ਰਾਂਹੀ ਵੀ ਪੈਦਾ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਸਿੰਗਲ ਯੂਜ ਪਲਾਸਟਿਕ ਉਤਪਾਦ ਪਲਾਸਟਿਕ ਕਚਰਾ ਵਧਾਉਣ  ਦਾ ਸਭ ਤੋਂ ਵੱਡਾ  ਕਾਰਨ ਹਨ ਪਰ ਇਸਤੋਂ ਇਲਾਵਾ ਵੀ ਕਈ ਕਾਰਨ ਹਨ ਜੋ ਪਲਾਸਟਿਕ ਰਚਰਾ ਵਧਾਉਣ ਦੇ ਜਿੰਮੇਵਾਰ ਹਨ। ਸਿਡਨੀ ਦੇ 32 ਘਰਾਂ ਵਿੱਚ ਕੀਤੀ ਗਈ ਖੋਜ ਵਿੱਚ  ਪਾਇਆ ਗਿਆ ਕਿ ਧੂੜ ਵਿੱਚ 39 ਫੀਸਦੀ ਮਾਈਕਰੋ ਪਲਾਸਟਿਕ ਮੌਜੂਦ ਹੈ
#Microplastics
#PlasticPollution
#EnvironmentalImpact
#MarinePollution
#OceanPlastic
#MicroplasticResearch
#PlasticParticles
#PollutionSolution
#EcoAwareness
#SustainableLiving
#PlasticFree
#MicroplasticEffects
#PlasticWaste
#EcosystemHealth
#MicroplasticDetection
#ReducingMicroplastics
#PlasticContamination
#MicroplasticStudy
#CleanOcean
#PlasticAwareness
#swachhbharat




































Post a Comment

1 Comments

Thanks for comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog