ਸਰਦੀਆਂ ਦੇ ਮੌਸਮ ਚ ਕਈ ਤਰਾਂ ਦੀਆਂ ਸਬਜੀਆਂ ਬਜਾਰ ਵਿੱਚ ਆਉਦੀਆਂ ਹਨ ਜਿਨਾਂ ਚੋਂ ਇੱਕ ਸ਼ਲਗਮ ਹੈ। ਇਸਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ । ਇਸ ਮੌਸਮ ਚ ਸ਼ਲਗਮ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।
ਇਸਨੂੰ ਪੌਸ਼ਟਿਕ ਤੱਤਾਂ ਦਾ ਪਾਵਰ ਹਾਊਸ ਕਿਹਾ ਜਾਦਾ ਹੈ ਕਿਊਕਿ ਇਸ ਚ ਪਾਏ ਜਾਣ ਵਾਲੇ ਪੌਸ਼ਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਚ ਵਿਟਾਮਿਨ ਕੇ ਵਿਟਾਮਿਨ ਸੀ ਕੈਲਸ਼ੀਅਮ ਪੋਟਾਸ਼ੀਅਮ ਐਂਟਆਕਸਾਈਡ ਅਤੇ ਵਿਟਾਮਿਨ ਏ ਪਾਏ ਜਂਦੇ ਹਨ। ਸ਼ਲਗਮ ਦਾ ਸੇਵਨ ਇਮਿਊਨ ਪਾਵਰ ਨੂੰ ਮਜਬੂਤ ਕਰਦਾ ਹੈ ਆਜੋ ਇਸਦੇ ਫਾਇਦਿਆਂ ਬਾਰੇ ਜਾਣਦੇ ਹਾਂ
ਪਾਚਨ ਕਿਰਿਆ ਮਜਬੂਤ ਸ਼ਲਗਮ ਦਾ ਸੇਵਨ ਸਾਡੇ ਪਾਚਨ ਤੰਤਰ ਨੂੰ ਮਜਬੂਤ ਕਰਦਾ ਹੈ ਇਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਅੰਤੜੀਆਂ ਨੂੰ ਸਾਫ ਕਰਨ ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਚ ਸੁਧਾਰ ਹੁੰਦਾ ਹੈ ਇਸ ਤੋਂ ਇਲਾਵਾ ਸ਼ਲਗਮ ਖਾਣ ਨਾਲ ਪੇਟ ਦਰਦ, ਕਬਜ, ਗੈਸ ,ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਬਲੱਡ ਸ਼ੂਗਰ ਕੰਟਰੋਲ ਸ਼ਲਗਮ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।ਸ਼ੂਗਰ ਦੇ ਮਰੀਜਾਂ ਲਈ ਬਹੁਤ ਹੀ ਲਾਹੇਵੰਦ ਹੈ। ਕਿਉਕੀ ਇਸ ਵਿੱਚ ਸ਼ੂਗਰ ਚੰਗੀ ਮਾਤਰਾ ਵਿੱਚ ਪਾਈ ਜਾਦੀ ਹੈ ਇਸ ਵਿੱਚ ਪਾਏ ਜਾਣ ਵਾਲੇ ਫਾਈਬਰ ਕਾਰਨ ਇਸਨੂੰ ਜਿਆਦਾ ਸਮਾਂ ਨਈ ਲਗਦਾ ਜਿਸ ਕਾਰਨ ਤੁਹਾਡਾ ਬਲੱਡ ਸ਼ੂਗਰ ਲੈੈਵਲ ਨਹੀ ਵੱਧਦਾ
ਅੱਖਾਂ ਦੀ ਰੋਸ਼ਨੀ ਤੇਜ਼: ਸ਼ਲਗਮ ‘ਚ ਵਿਟਾਮਿਨ-ਏ ਪਾਇਆ ਜਾਂਦਾ ਹੈ। ਇਹ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਸ਼ਲਗਮ ਦਾ ਸੇਵਨ ਕਰਨ ਨਾਲ ਅੱਖਾਂ ‘ਚ ਖਾਰਸ਼ ਅਤੇ ਜਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਸਿਹਤਮੰਦ ਰਹਿਣ ਤਾਂ ਤੁਹਾਨੂੰ ਸ਼ਲਗਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਇਮਿਊਨਿਟੀ ਮਜ਼ਬੂਤ: ਸਰਦੀਆਂ ਦੇ ਮੌਸਮ ‘ਚ ਇਮਿਊਨਿਟੀ ਵੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਇੰਫੈਕਸ਼ਨ ਅਤੇ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਜੇਕਰ ਤੁਸੀਂ ਸਰਦੀਆਂ ‘ਚ ਹੈਲਥੀ ਰਹਿਣਾ ਚਾਹੁੰਦੇ ਹੋ ਤਾਂ ਸ਼ਲਗਮ ਦਾ ਸੇਵਨ ਜ਼ਰੂਰ ਕਰੋ। ਇਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।
ਸ਼ਲਗਮ ‘ਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ। ਇਹ ਗੁਣ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਸਰਦੀਆਂ ‘ਚ ਜ਼ੁਕਾਮ-ਖੰਘ ਅਤੇ ਵਾਇਰਲ ਇੰਫੈਕਸ਼ਨ ਤੋਂ ਵੀ ਬਚ ਸਕਦੇ ਹੋ।![]() |
Turnip health |
ਹੱਡੀਆਂ ਹੋਣਗੀਆਂ ਮਜ਼ਬੂਤ: ਸਰਦੀਆਂ ‘ਚ ਸ਼ਲਗਮ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ। ਸ਼ਲਗਮ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਅਤੇ ਆਇਰਨ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰੇਗਾ। ਇਸ ਨਾਲ ਤੁਹਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ।
ਅਨੀਮੀਆ ਹੋਵੇਗਾ ਦੂਰ: ਸ਼ਲਗਮ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। ਇਸ ‘ਚ ਪਾਏ ਜਾਣ ਵਾਲੇ ਆਇਰਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਇਹ ਤੁਹਾਡੇ ਸਰੀਰ ‘ਚ ਹੀਮੋਗਲੋਬਿਨ ਵਧਾਉਣ ‘ਚ ਮਦਦ ਕਰਦੀ ਹੈ।
Turnip health care benifits
#TurnipHealthBenefits
#RootVegetables
#NutritiousEating
#VegetableNutrition
#AntioxidantRich
#HighFiberFoods
#VitaminC
#VitaminK
#MineralRich
#DigestiveHealth
#HeartHealth
#BoneHealth
#WeightManagement
#ImmuneBoosting
#CancerPrevention
#HealthyRecipes
#LowCalorieFoods
#DiabetesFriendly
#AntiInflammatory
#GutHealth
1 Comments
Nice information
ReplyDeleteThanks for comments