Subscribe Us

ਗੁਰਦੁਆਰਾ ਸ਼੍ਰੀ ਬਾਗ ਸ਼ਹੀਦਾਂ ਦਾ ਇਤਿਹਾਸ / Chandigarh de Sector 44 vichle Guruduwara shri Baag Shaheedan da itihas / ਜਰੂਰ ਪੜੋ ਅਤੇ ਸ਼ੇਅਰ ਕਰੋ

 


ਇਸ ਪਾਵਨ ਸਥਾਨ  ਤੇ ਬਾਬਾ ਸੁੱਖਾ ਸਿੰਘ ਜੀ ਆਪਣੇ ਸਾਥੀ ਸਿੰਘਾ ਸਮੇਤ ਧਰਮ  ਯੁੱਧ ਕਰਦਿਆਂ ਸ਼ਹੀਦ ਹੋਏ ਸਨ। ਬਾਬਾ ਸੁੱਖਾ ਸਿੰਘ ਜੀ, ਬਾਬਾ ਬਾਜ ਸਿੰਘ ਜੀ ਦੇ ਛੋਟੇ ਭਰਾ ਸਨ । ਬਾਬਾ ਬਾਜ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਰਹੰਦ ਦੇ ਥਾਪੇ ਗਏ ਗਵਰਨਰ ਸਨ । ਇੱਥੋਂ ਨੇੜਲੇ  ਪਿੰਡ ਬੂੜੈਲ (ਹੁਂਣ Sector 45) ਵਿੱਚ ਮੁਗਲ ਹਾਕਮ ਜਾਉਲਾ ਖਾਂ , ਰੁਸਤਮ ਖਾਂ ਅਤੇ ਸ਼ਮਸ ਖਾਂ ਰਹਿੰਦੇ ਸਨ ।


                ਇਹਨਾਂ ਹਾਕਮਾਂ ਨੇ ਇਲਾਕੇ ਵਿੱਚ ਕਾਫੀ ਬੁਰਛਾਗਰਦੀ ਮਚਾਈ ਹੋਈ ਸੀ ਇਹ ਹਿੰਦੂਆਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਇਲਾਵਾ ਹਿੰਦੂ ਔਰਤਾਂ ਦੀਆਂ ਇੱਜਤਾਂ ਵੀ ਲੁੱਟਦੇ ਸਨ । ਹਿੰਦੂ ਔਰਤਾਂ ਨੂੰ ਕਈ ਕਈ ਦਿਨ ਬੇਆਬਰੂ ਕਰਨ ਤੋਂ ਬਾਅਦ ਛੱਡਦੇ ਸਨ । ਹਿੰਦੂ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਸੀ । ਅੱਜ ਵੀ ਬੁੜੈਲ ਦੇ ਕਿਲੇ ਵਿੱਚ ਉਹ ਥਾਂ ਮੋਜੂਦ ਹੈ ਜਿੱਥੇ ਇਹ ਹਿੰਦੂ ਧੀਆਂ ਭੈਣਾਂ ਦੀਆਂ ਇੱਜਤਾਂ ਨਾਲ ਖੇਡਦੇ ਸਨ ।ਇਲਾਕੇ ਦੇ ਲੋਕਾਂ ਨੇ ਰੋਜ  ਦੇ ਜੁਲਮ ਤੋਂ ਤੰਗ ਆ ਕੇ  ਬਾਬਾ ਸੁੱਖਾ ਸਿੰਘ ਜੀ ਕੋਲ ਫਰਿਆਦ ਕੀਤੀ ਕਿ ਉਹਨਾਂ ਮੁਗਲਾਂ ਦੇ ਜੁਲਮਾਂ ਤੋਂ ਬਚਾਇਆ ਜਾਵੇ ।  



                      ਬਾਬਾ ਜੀ ਨੇ ਦੁਖਿਆਰੇ ਹਿਦੂਆਂ ਦੀ ਬੇਨਤੀ ਪਰਵਾਨ ਕਰਦਿਆਂ ਪਹਿਲਾਂ ਤਾਂ ਜਾਉਲਾਂ ਖਾਂ ਨੂੰ ਸਮਝਾਇਆ ਕਿ ਧੀਆਂ ਭੈਣਾਂ ਸਭ ਦੀਆਂ ਸਾਝੀਆਂ ਹੁੰਦੀਆਂ ਹਨ "ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂਧੀਆਂ ਜਾਂਣੈ"(ਭਾਈ ਗੁਰਦਾਸ ਜੀ) ਤੂੰ ਇਹ ਪਾਪ ਨਾ ਕਰ । ਪਰ ਤਾਕਤ ਦੇ ਨਸ਼ੇ ਵਿੱਚ ਚੂਰ ਮੁਗਲ ਹਾਕਮਾ ਨੇ ਪਰਵਾਹ ਨਾ ਕੀਤੀ। ਫਿਰ ਬਾਬਾ ਜੀ ਨੇ ਇਹਨਾਂ ਨੂੰ ਕਿਲੇ ਵਿੱਚੋਂ ਬਾਹਰ ਕੱਢਣ ਦੀ ਵਿਊਤ ਬਣਾਈ ਅਤੇ ਖਾਲਸਾਈ ਰਵਾਇਤਾਂ ਅਨੁਸਾਰ ਦੁਸ਼ਟ ਮੁਗਲਾਂ ਨਾਲ ਦੋ ਦੋ ਹੱਥ ਕਰਨ ਦਾ ਫੈਸਲਾ ਕੀਤਾ । ਗੁਰਬਾਣਾ ਦੇ ਕਥਾ ਵਾਕ " ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟਿ ਮਰੇ ਕਬਹੂ ਨਾ ਛਾਡੈ ਖੇਤੁ ।।  ਭਾਵ ਦੁਸ਼ਟਾਂ ਨੂੰ ਸੋਧਾ ਲਾਉਂਣ ਦਾ ਫੈਸਲਾ ਕਰ ਲਿਆ । ਬਾਬਾ ਜੀ ਨੇ ਇਹਨਾਂ ਪਾਪੀਆਂ ਨੂੰ ਇੱਕ ਪੱਤਰ ਲਿਖ ਕੇ ਭੇਜਿਆ ਕਿ ਰੋਪੜ ਵਾਲੇ ਪਾਸੇ ਤੋਂ ਰਾਜਪੂਤਾਂ ਦੀਆਂ ਧੀਆਂ ਦੇ ਡੋਲੇ ਆ ਰਹੇ ਹਨ ਜਿਹਨਾਂ ਕੋਲ ਧਨ ਦੋਲਤ ਵੀ ਬੇਸ਼ੁਮਾਰ ਹੈ। ਜਾਉਲਾ ਖਾਂ ਅਤੇ ਉਸਦੇ ਸਾਥੀ ਲਾਲਚ ਵਿੱਚ ਆ ਗਏ ਅਤੇ ਇਸ ਅਸਥਾਨ ਤੇ ਬਾਗ ਅੰਦਰ ਲੁਕ ਕੇ ਬੈਠ ਗਏ ।ਜਦੋਂ ਸਿਂਘਾਂ ਦੇ ਭੇਜੇ ਹੋਏ ਖੋਤੇ ਇਹਨਾਂ ਕੋਲ ਪਹੁੰਚੇ ਤਾਂ ਇਹਨਾਂ ਮੁਗਲਾਂ ਨੇ ਲਾਲਚ ਵਸ ਧਾਵਾ ਬੋਲ ਦਿੱਤਾ। ਜਦੇਂ ਇਨਾਂ ਨੇ ਦੇਖਿਆ ਕਿ ਖੋਤਿਆਂ ਉੱਤੇ ਕੋਈ ਧਂਨ ਦੋਲਤ ਨਹੀ ਸਗੋਂ ਪੱਥਰ ਸਨ। ਜਦੋਂ ਇਹ ਸ਼ਰਮਿੰਦਾ ਹੋ ਕੇ ਵਾਪਿਸ ਬੁੜੈਲ ਕਿਲੇ ਵੱਲ ਆਏ ਤਾਂ ਉਥੇ ਸਿੰਘ ਕਬਜਾ ਕਰੀ ਬੈਠੇ ਸਨ । 
                 ਲੜਾਈ ਸ਼ੁਰੂ ਹੋਈ ਤਾਂ ਪਹਿਲਾ ਜਥਾ ਬਾਬਾ ਹਰਕੀਰਤ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਸੁੱਖਾ ਸਿੰਘ ਜੀ ਨੇ ਲੜਨ ਲਈ ਭੇਜਿਆ ਅਤੇ ਉਹ ਮੁਗਲਾਂ ਦੇ ਆਹੂ ਲਾਹੁੰਦੇ ਹੋਏ ਸ਼ਹੀਦ ਹੋ ਗਏ ਤਕਰੀਬਨ ਇੱਕ ਮਹੀਨਾ ਯੁੱਧ ਚਲਦਾ ਰਿਹਾ ਅਖੀਰ ਇਸ ਅਸਥਾਨ ਤੇ ਬਾਬਾ ਸੁਖਾ ਸਿੰਘ ਸ਼ਹੀਦ ਹੋ ਗਏ ਸਾਰੇ ਮੁਗਲ ਵੀ ਜੰਗ ਵਿੱਚ ਮਾਰੇ ਗਏ ਜਿੱਤ ਖਾਲਸੇ ਦੀ ਹੋਈ । ਬਾਅਦ ਵਿੱਚ ਇਸ ਅਸਥਾਨ ਦਾ ਨਾਂ ਸ਼ਹੀਦਾਂ ਦੀ ਯਾਦ ਵਿੱਚ ਬਾਗ ਸ਼ਹੀਦਾਂ ਪੈ ਗਿਆ । 
                    ਇਹ ਗੁਰਦੁਆਰਾ ਤਕਰੀਬਨ 7 ਕਿੱਲਿਆਂ ਵਿੱਚ ਹੈ। ਜਿਸ ਵਿੱਚ 1000 ਦੇ ਕਰੀਬ ਸੰਗਤ ਬੈਠ ਸਕਦੀ ਹੈ । ਹਰ ਸਾਲ ਨਵੰਬਰ ਮਹੀਨੇ ਇੱਥੇ ਸ਼ਹੀਦਾਂ ਦੀ ਯਾਦ ਵਿੱਚ ਜੋੜ ਮੇਲਾ ਭਰਦਾ ਹੈ । ਇਸ ਅਸਥਾਨ ਦੇ ਦਰਸ਼ਨ ਕਰਕੇ ਸਾਨੂੰ ਸਿੰਘਾ ਦੀਆਂ ਕੁਰਬਾਨੀਆਂ  ਬਾਰੇ ਪਤਾ ਚਲਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਅਸਥਾਨ ਦੇ ਦਰਸਨ ਕਰਨੇ ਚਾਹੀਦੇ ਹਨ । ਕਿਰਪਾ ਕਰਕੇ ਪੋਸਟ ਨੂੰ ਸ਼ੇਅਰ ਜਰੂਰ ਕਰੋ । ਪੂਰਾ ਪੜਨ ਲਈ ਧੰਨਵਾਦ


ਗੁਰਦੁਆਰਾ ਸ਼੍ਰੀ  ਬਾਗ ਸ਼ਹੀਦਾਂ ਦਾ ਇਤਿਹਾਸ / Chandigarh de Sector 44 A  vichle  Guruduwara  shri Baag Shaheedan da itihas / ਜਰੂਰ ਪੜੋ ਅਤੇ ਸ਼ੇਅਰ ਕਰੋ





















Post a Comment

1 Comments

Thanks for comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog