ਜਲੰਧਰ ਵਿੱਚ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਲਗਭਗ 20 ਨੌਜਵਾਨ ਜਖਮੀ ਹੋ ਗਏ। ਦਰਅਸਲ ਜਲੰਧਰ ਸ਼ਹਿਰ ‘ਚ ਏਅਰ ਫੋਰਸ ਦੀ ਭਰਤੀ ਚੱਲ ਰਹੀ ਹੈ ,ਦਿਨੋਂ ਦਿਨ ਵੱਧ ਰਹੀ ਬੇਰੁਜ਼ਗਾਰੀ ਕਾਰਨ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਬੀਐਸਐਫ਼ ਦੀ ਭਰਤੀ ਵਿਚ ਪਹੁੰਚੇ ਹੋਏ ਹਨ,ਐਤਵਾਰ ਨੂੰ ਹੀ ਹਜ਼ਾਰਾਂ ਦੀ ਤਾਦਾਦ ‘ਚ ਨੌਜਵਾਨ ਜਲੰਧਰ ਪਹੁੰਚ ਚੁੱਕੇ ਸਨ , ਜੋ ਸੜਕਾਂ ਅਤੇ ਚੌਂਕਾਂ ‘ਤੇ ਰਹਿ ਰਹੇ ਹਨ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨਾਲ ਰਾਤ ਵੱਡਾ ਹਾਦਸਾ ਵਾਪਰਿਆ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਾਤ ਰੁਕਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ,ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਕਈ ਨੌਜਵਾਨ ਰਾਤ ਕੱਟਣ ਲਈ ਬੀਐੱਸਐੱਫ ਚੌਕ ਫੁੱਟਪਾਥ ‘ਤੇ ਅਤੇ ਕਈ ਪੀਏਪੀ ਦੇ ਨਾਲ ਲੱਗਦੀਆਂ ਕੰਧਾਂ ਦੇ ਨਾਲ ਹੀ ਸੌਂ ਗਏ ਸਨ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਦੇ ਦਾਅਵਿਆ ਦੀ ਪੋਲ ਉਸ ਸਮੇਂ ਖੁੱਲ੍ਹ ਗਈ,ਜਦੋਂ ਪੀ.ਏ.ਪੀ. ‘ਚ 20 ਦੇ ਕਰੀਬ ਨੌਜਵਾਨਾਂ ‘ਤੇ ਕੰਧ ਡਿੱਗ ਗਈ ਅਤੇ ਕੰਧ ਡਿੱਗਣ ਦੇ ਨਾਲ ਹੀ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਵੀ ਡਿੱਗ ਪਈਆਂ ,ਜਿਸ ਨਾਲ 12 ਨੌਜਵਾਨ ਜ਼ਖ਼ਮੀ ਹੋ ਗਏ ਅਤੇ ਕਈਆਂ ਨੂੰ ਕਰੰਟ ਵੀ ਲੱਗਿਆ ਹੈ। ਇਨ੍ਹਾਂ ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ,ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

0 Comments
Thanks for comments