Subscribe Us

ਡਾਕਖਾਨੇ ਦੀਆਂ ਖੁੱਲੀਆਂ ਭਰਤੀਆਂ, 10,066 ਅਸਾਮੀਆਂ, ਇਸ ਤਰ੍ਹਾਂ ਕਰੋ ਅਪਲਾਈ


ਨਵੀਂ ਦਿੱਲੀ: ਸਰਕਾਰ ਨੇ ਨੌਕਰੀਆਂ ਕੱਢ ਕੇ ਸਭ ਨੂੰ ਖੁਸ਼ ਕਰ ਦਿੱਤਾ ਹੈ। ਜੋ ਲੋਕ ਨੌਕਰੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਲਈ ਨੌਕਰੀ ਬੰਪਰ ਲੈ ਕੇ ਆਂਦਾ ਹੈ ਸਰਕਾਰ ਨੇ। ਭਾਰਤੀ ਡਾਕ ਵਿਭਾਗ ਨੇ ਇਹ ਬੰਪਰ ਲੈ ਕੇ ਆਂਦਾ ਹੈ। ਭਾਰਤੀ ਡਾਕ ਵੱਲੋਂ ਅਸਾਮ, ਬਿਹਾਰ, ਗੁਜਰਾਤ, ਕਰਨਾਟਕ, ਕੇਰਲ ਅਤੇ ਪੰਜਾਬ ‘ਚ ਕੁੱਲ 10,066 ਅਸਾਮੀਆਂ ਤੇ ਭਰਤੀ ਕੀਤੀਆਂ ਜਾਣਗੀਆਂ।ਧਿਆਨਯੋਗ ਹੈ ਕਿ ਇਸ ਦੀ ਅਪਲਾਈ ਕਰਨ ਦੀ ਅੰਤਿਮ ਤਰੀਕ 4 ਸਤੰਬਰ ਹੈ। ਇਸ ਸਬੰਧੀ ਪੇਂਡੂ ਡਾਕ ਸੇਵਕਾਂ ਨੂੰ ਡਾਕ ਟਿਕਟਾਂ, ਸਟੇਸ਼ਨਰੀ ਦੀ ਵਿਕਰੀ, ਮੇਲ ਦੀ ਡਿਲੀਵਰੀ ਆਦਿ ਕਾਰਜ ਕਰਨੇ ਪੈਣਗੇ। ਜ਼ਿਕਰਯੋਗ ਹੈ ਕਿ ਇਸ ‘ਚ ਭਾਰਤੀ ਡਾਕ ਭੁਗਤਾਨ ਬੈਂਕ (ਆਈਪੀਪੀਬੀ) ਦਾ ਕੰਮ ਵੀ ਸ਼ਾਮਿਲ ਹੈ।ਦੱਸ ਦਈਏ ਕਿ ਇਸ ਅਹੁਦੇ ਲਈ ਯੋਗਤਾ ਦਸਵੀਂ ਪਾਸ ਰੱਖੀ ਹੋਈ ਹੈ,ਉਮਰ 18 -40 ਸਾਲ, OBC ਅਤੇ SC ST ਲਈ ਤਿੰਨ ਸਾਲ ਅਤੇ ਪੰਜ ਸਾਲ ਦੀ ਛੋਟ ਦਿੱਤੀ ਗਈ ਹੈ। ਇਸ ਦੇ ਲਈ ਉਮੀਦਵਾਰ ਕੋਲ ਸਿਖਲਾਈ ਇੰਸਟੀਚਿਊਟ ਚੋਂ ਪ੍ਰਾਪਤ ਕੀਤਾ ਦੋ ਮਹੀਨੇ ਦਾ ਕੰਪਿਊਟਰ ਕੋਰਸ ਸਰਟੀਫਕੇਟ ਹੋਣਾ ਚਾਹੀਦਾ ਹੈ। ਅਪਲਾਈ ਕਰਨ ਲਈ ਤੁਸੀਂ www.appost.in/gdsonline/ ਤੇ ਜਾ ਕੇ ਕਰ ਸਕਦੇ ਹੋ।

Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog