ਪੰਡਿਤ ਰਾਓ ਧਰੇਨਵਰ ਕਰਨਾਟਕਾ ਦੇ ਵਸਨੀਕ ਹਨ ਅਤੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਮਾਣ ਸਨਮਾਨ ਲਈ ਮੁਹਿੰਮ ਚਲਾ ਰਹੇ ਹਨ। ਦੱਸਣਯੋਗ ਹੈ ਕਿ ਉਹ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਕੀ ਵਾਰ ਤੇ ਜਫਰਨਾਮਾ ਦਾ ਅਨੁਵਾਦ ਕਰ ਚੁੱਕੇ ਹਨ ਅਤੇ ਕਰਨਾਟਕਾ ਦੇ ਗੁਰਦੁਆਰਾ ਸਾਹਿਬਾਨ ਵਿਖੇ ਪੰਜਾਬੀ ਦੇ ਪ੍ਰਚਾਰ ਹਿੱਤ ਕਈ ਲੈਕਚਰ ਵੀ ਕਰ ਚੁੱਕੇ ਹਨ। ਕਰਨਾਟਕਾ ਦੇ ਵਾਸੀ ਪੰਡਿਤ ਰਾਓ ਧਰੇਨਵਰ ਵੱਲੋਂ ਜ਼ਮੀਨੀ ਪੱਧਰ ‘ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜਸ਼ੀਲ ਹੋਣਾ ਵੀ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਪੰਡਤ ਰਾਓ ਧਰੇਨਵਰ ਵੱਲੋਂ ਗਾਇਕੀ ਰਾਹੀਂ ਲੱਚਰਤਾ ਪੇਸ਼ ਕੀਤੇ ਜਾਣ ਵਿਰੁੱਧ ਅਵਾਜ਼ ਉਡਾਉਣ ਦੀ ਵੀ ਪ੍ਰਸੰਸਾ ਕੀਤੀ। ਪੰਜਾਬੀ ਭਾਸ਼ਾ ਬਾਬਾ ਫ਼ਰੀਦ, ਗੁਰੂ ਨਾਨਕ ਦੇਵ, ਵਾਰਸਸ਼ਾਹ ਦੀ ਭਾਸ਼ਾ ਹੈ। ਗੁਰੂ ਸਾਹਿਬਾਨ ਨੇ ਇਸ ਭਾਸ਼ਾ ਵਿਚ ਗੁਰਬਾਣੀ ਉਚਾਰਣ ਕਰਕੇ ਇਸ ਨੂੰ ਪਵਿੱਤਰਤਾ ਬਖ਼ਸ਼ੀ ਹੈ, ਜਿਸ ਨੂੰ ਪਲੀਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਰਕਾਰੀ ਕਾਲਜ ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫ਼ੈਸਰ ਵਜੋਂ ਤਾਇਨਾਤ ਪੰਡਿਤ ਰਾਓ ਧਰੇਨਵਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਦਫਤਰ ਵਿਖੇ ਪੁੱਜਣ ‘ਤੇ ਸਨਮਾਨਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਜ਼ਫ਼ਰਨਾਮਾ ਨੂੰ ਕੰਨੜ ਭਾਸ਼ਾ ਵਿਚ ਅਨੁਵਾਦ ਕਰਨ ਵਾਲੇ ਪ੍ਰੋ. ਪੰਡਿਤ ਰਾਓ ਧਰੇਨਵਰ ਨੂੰ ਹਰਿਆਣਾ ਦੀਆਂ ਸਾਰੀਆਂ ਜੇਲ੍ਹਾਂ ਵਿਚ ਇਸ ਕਾਰਜ ਨੂੰ ਕਰਨ ਦੀ ਆਗਿਆ ਦਿੱਤੀ ਗਈ ਹੈ। ਡਾ. ਸੁਰਜੀਤ ਪਾਤਰ ਵੀ ਕਰ ਚੁੱਕੇ ਹਨ ਸਨਮਾਨਿਤ। * ਲੱਚਰ ਗਾਇਕੀ ਖਿਲਾਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਦੇ ਚੁੱਕੇ ਹਨ ਮੰਗ ਪੱਤਰ। ਪੰਡਿਤ ਰਾਓ ਵਲੋਂ ਮਾਨਯੌਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇਸ ਸਬੰਧੀ ਵੀ ਰਿੱਟ ਦਾਖ਼ਿਲ ਕੀਤੀ ਹੋਈ ਹੈ ਤਾਂ ਜੋ ਲੱਚਰਤਾ ਅਤੇ ਨਸ਼ਿਆਂ ਨੂੰ ਵੜਾਵਾ ਦੇਣ ਵਾਲੇ ਗੀਤਾਂ ਅਤੇ ਉਹਨਾਂ ਦੇ ਗੀਤਾਂ ਤੇ ਨਕੇਲ ਪਾਈ ਜਾ ਸਕੇ।ਜਿੱਥੇ ਉਹ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਤੇ ਲੱਚਰਤਾ ਤੇ ਪਾਬੰਦੀ ਲਗਾਉਣ ਲਈ ਪਿਛਲੇ ਦਿਨੀਂ ਸਿੱਖ ਭਾਈਚਾਰੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਉੱਥੇ ਹੀ ਅੱਜ ਮਲੇਰਕੋਟਲਾ ਵਿਖੇ ਮੁਫ਼ਤੀ-ਏ-ਆਜ਼ਮ ਪੰਜਾਬ ਜਨਾਬ ਇਰਤਕਾ-ਉਲ-ਹਸਨ ਨੂੰ ਮਿਲੇ।ਜਿਹਨਾਂ ਮੁਫ਼ਤੀ-ਏ-ਆਜ਼ਮ ਪੰਜਾਬ ਨੂੰ ਇਕ ਮੰਗ ਪੱਤਰ ਵੀ ਸੋਂਪਿਆ ਜਿਸ ਵਿਚ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਜੋ ਗਾਇਕ ਲੱਚਰਤਾ, ਨਸ਼ਿਆਂ ਅਤੇ ਹਥਿਆਰਾਂ ਨੂੰ ਵੜਾਵਾ ਦੇਣ ਵਾਲੇ ਗੀਤ ਹਨ ਉਹਨਾਂ ਤੇ ਪਾਬੰਦੀ ਲਗਾਉਣ ਲਈ ਮੱਦਦ ਕੀਤੀ ਜਾਵੇ ਤਾਂ ਜੋ ਸੂਬਾ ਪੰਜਾਬ ਦੇ ਲੋਕਾਂ ਨੂੰ ਚੰਗੇ ਅਤੇ ਸੱਭਿਆਚਾਰਕ ਗੀਤ ਸੁਨਣ ਨੂੰ ਮਿਲਣ ਤਾਂ ਜੋ ਪੰਜਾਬ ਵਾਸੀ ਆਪਣੀ ਸੱਭਿਅਤਾ ਤੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ।ਉਧਰ ਇਸ ਮੌਕੇ ਮੁਫ਼ਤੀ ਪੰਜਾਬ ਨੇ ਕਿਹਾ ਕਿ ਇਸਲਾਮ ਧਰਮ ਵਿਚ ਤਾਂ ਪਹਿਲਾਂ ਤੋਂ ਹੀ ਗਾਣਾ ਵਜਾਉਣਾ ਜਾਂ ਸੰਗੀਤ ਸੁਨਣ ਨੂੰ ਮਨਾਂ ਕੀਤਾ ਗਿਆ ਹੈ।ਉਹਨਾਂ ਅਜਿਹੇ ਲੱਚਰਤਾ ਵਾਲੇ ਗੀਤ ਤੋਂ ਸਮਾਜ ਅੰਦਰ ਬੁਰਾਈਆਂ ਨੂੰ ਜਨਮ ਦਿੰਦੇ ਹਨ ਉਹਨਾਂ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਪੰਡਿਤ ਰਾਓ ਨੇ ਦੱਸਿਆ ਕਿ ਉਹਨਾਂ ਨੂੰ ਇਸ ਉਪਰਾਲੇ ਲਈ ਪੰਜਾਬ ਭਰ ਦੇ ਲੋਕਾਂ ਦਾ ਭਰਭੂਰ ਸਹਿਯੋਗ ਤੇ ਪਿਆਰ ਮਿਲ ਰਿਹਾ ਹੈ ਅਤੇ ਮਲੇਰਕੋਟਲਾ ਦੀ ਇਤਿਹਾਸਕ ਧਰਤੀ ਤੇ ਆਕੇ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਦੇ ਇਕ ਹੀ ਪੰਜਾਬੀ ਗਾਇਕ ਵਲੋਂ ਪੰਜਾਬੀ ਮਾਂ ਬੋਲੀ ਤੋਂ ਮੁਆਫ਼ੀ ਮੰਗੀ ਗਈ ਹੈ ਬਾਕੀਆਂ ਨੂੰ ਵੀ ਮਾਂ ਬੋਲੀ ਪੰਜਾਬੀ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਇਸ ਮੌਕੇ ਉੱਘੇ ਲੇਖਕ ਹਰਮਿੰਦਰ ਸਿੰਘ ਭੱਟ ਨੇ ਜਿੱਥੇ ਪੰਡਿਤ ਰਾਓ ਵਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਸਾਡੇ ਵਲੋਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

0 Comments
Thanks for comments