Subscribe Us

ਸਾਡੇ ਦੇਸ਼ ਦੇ ਦੇਸੀ ਵਿਗਿਆਨੀਆਂ ਦੀਆਂ ਅਜੀਬੋ - ਗਰੀਬ ਖੋਜਾਂ


           ਸਾਡੇ ਦੇਸ਼ ਦੇ ਮਹਾਨ ਵਿਗਿਆਨਕ ਲੋਕਾਂ ਦੀ ਅਣਥੱਕ ਮਿਹਨਤ ਸਦਕਾ ਕੀਤੀਆਂ ਗਈਆਂ ਮਹਾਨ ਖੋਜਾਂ ਤੇ
'ਇਹਨਾਂ ਖੋਜਾਂ ਨੇ ਦੁਨੀਆਂ ਦੀ ਨੁਹਾਰ ਬਦਲਕੇ ਰੱਖ ਦਿੱਤੀ ਹੈ:-
1. ਕਾਂ ਦਾ ਬਨੇਰੇ 'ਤੇ ਕਾਂ-ਕਾਂ ਕਰਨ ਨਾਲ 'ਕੋਈ ਰਿਸ਼ਤੇਦਾਰ ਆਉਂਦਾ ਹੁੰਦਾ ਹੈ।
2- ਚੱਪਲ ਪੁੱਠੀ ਰੱਖਣ ਨਾਲ'ਘਰ ਵਿਚ ਲੜਾਈ ਹੋ ਜਾਂਦੀ ਹੈ।
3.  ਦੰਦਾਂ ਥੱਲੇ ਜੀਭ ਆਉਣ ਦਾ ਕਾਰਨ 'ਕੋਈ ਤੁਹਾਨੂੰ ਗਾਲਾਂ ਕੱਢ ਰਿਹਾ ਹੁੰਦਾ ਹੈ।
4. ਆਪਣੇ ਘਰ ਵੱਲ ਨੂੰ ਮੰਜੇ ਦੀਆਂ ਪੈਂਦਾਂ ਕਰਕੇ ਨਹੀਂ ਡਾਉਣਾ ਚਾਹੀਦਾ 'ਮਾੜਾ ਹੁੰਦਾ ਹੈ।
5. ਲੱਤਾਂ ਥੱਲਿਓਂ ਟੱਪਣ ਨਾਲ ਬੱਚੇ ਦਾ ਕੱਦ ਛੋਟਾ ਰਹਿ ਜਾਂਦਾ ਹੈ।
6. ਨਾਰ ਦੇ 365 ਚਲਿੱਤਰ ਹੁੰਦੇ ਹਨ। ਜੇਕਰ ਆਟਾ ਗੁੰਨਦਿਆਂ ਪਰਾਤ ਚੋ ਆਟਾ ਬੁੜਕ ਜੇ ,ਫੇਰ ਕੋਈ ਪਰਾਉਣਾ ਆ ਸਕਦਾ
7. ਜੇ ਬਿੱਲੀ ਰਾਹ ਕੱਟਜੇ ਜਾਂ ਛਿੱਕ ਆ ਜੇ,ਘਰੋ ਨਹੀ ਤੁਰਨਾਂ ਚਾਹੀਦਾ
8. ਬਹੁਕਰ ਖੜੀ ਕਰਨਾ ਵੀ ਮਾੜਾ ਹੁੰਦੈ
9. ਲਾਲ ਮਿਰਚਾਂ ਚੁੱਲੇ ਚ ਸਾੜਨ ਨਾਲ ਲੱਗੀ ਨਜਰ ਲਹਿ ਜਾਦੀ ਹੈ
10. ਕਾਲਾ ਟਿੱਕਾ ਲਾਉਣ ਨਾਲ ਨਜਰ ਲੱਗਦੀ ਹੀ ਨਹੀ
11. ਕੈਚੀ ਖੜਕਾਉਣ ਨਾਲ ਘਰੇ ਲੜਾਈ ਪੈ ਜਾਦੀ ਹੈ
12. ਜੇ ਬੈਠੇ ਬੈਠੇ ਛਿੱਕ ਆ ਜੇ,ਭੂਆ ਯਾਦ ਕਰਦੀ ਐ,,ਭੂਆਂ ਭਾਵੇ ਮਣ ਪੱਕਾਂ ਅੰਨ ਖਾ ਕੇ ਘੁਰਾੜੇ ਮਾਰੀ ਜਾਦੀ ਹੋਵੇ
13.  ਸਪਨੇ ਚ ਮੌਤ ਦੇਖੋ ਤਾ ਉਮਰ ਲੰਬੀ ਹੁੰਦੀ ਏ | ਸਪਨੇ ਚ ਸੱਪ ਦੇਖੋ ਤਾ ਧੰਨ ਪ੍ਰਾਪਤ ਹੁੰਦਾ ਏ
14. ਅੱਧੀ ਰਾਤੀ ਕੁੱਤਾ ਰੋਵੇ ਤਾ ਕਿਸੀ ਦਾ ਟਾਕ ਟਾਈਮ ਪੂਰਾ ਹੋਣ ਦਾ ਸਿਗਨਲ ਏ
15. ਸੱਜੀ ਅੱਖ ਫੜਕੇ ਤੇ ਲੜਾਈ ਹੁੰਦੀ ਏ | ਸੱਜੇ ਹੱਥ ਚ ਖੁਰਕ ਹੋਵੇ ਤਾ ਪੈਸੇ ਮਿਲਦੇ ਨੇ ।।
16. ਬਿੱਲੀਆ ਰਸਤਾ ਕੱਟ ਜਾਣ ਤਾ ਖਤਰਾ ਹੋ ਸਕਦਾ.
17. ਸ਼ੀਸ਼ੇ ਦਾ ਟੁਟਣਾ ਵੀ ਅਪਸ਼ੁਗਨ ਦੀ ਨਿਸ਼ਾਨੀ ਏ
18.  ਜਦੋਂ ਬਿਜਲੀ ਕੜਕਦੀ ਹੋਵੇ ,ਓਦੋ ਮਾਮਾ ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ
19. ਨਵੀ ਕਾਰ ਯਾ ਬਾਈਕ ਨੂੰ ਕਾਲੀਆਂ ਪਰਾਂਦਿਆ ਬਣਨ ਨਾਲ ਬੁਰੀ ਨਜ਼ਰ ਨਹੀਂ ਲਗਦੀ
20.  ਨਵਾ ਘਰ ਬਣਾਉਣ ਵੇਲੇ ਯਾ ਬਣ ਜਾਣ ਤੇ ਕੋਈ ਨਜ਼ਰਵੱਟੂ ਲਗਾਉਣਾ ਲਾਜ਼ਮੀ ਏ ,ਜਿਵੇ ਰਾਕਸ਼ ਯਾ ਚੁੜੇਲ ਦੀ ਮੂਰਤੀ ਆਦਿ ।।
21. ਸ਼ਾਮ ਨੂੰ ਝਾੜੂ ਨਹੀ ਲਾਈਦਾ ਨਹਿਸ਼ ਹੁੰਦਾ ਏ.
22. ਸ਼ਾਮ ਨੂੰ ਹਥ ਪੈਰ ਦੇ ਨੌਹ ਨਹੀ ਕੱਟੀਦੇ.
23. ਬੱਚੇ ਨੂੰ ਸ਼ੀਸ਼ਾ ਦਿਖਾਉਣ ਨਾਲ ਉਸਦੇ ਦੰਦ ਨਹੀ ਨਿਕਲਦੇ ਅਤੇ ਬੱਚਾ ਮੰਜੇ ਤੋਂ ਹੇਠਾਂ ਡਿਗ ਪੈਂਦਾ ਹੈ.
24. ਘਰੋਂ ਬਾਹਰ ਜਾਣ ਲਗਿਆਂ ਪਿਛੋ ਅਵਾਜ ਮਾਰਣ ਨਾਲ ਕੰਮ ਨਹੀ ਹੁੰਦਾ ...ਜੇਕਰ ਕੋਈ ਜੰਗਲ ਪਾਣੀ ਜਾ ਰਿਹਾ ਹੋਵੇ ਤਾਂ ਵੀ ....
25.  ਘਰੋਂ ਬਾਹਰ ਜਾਣ ਲਗਿਆਂ ਦਹੀ ਖਾ ਕੇ ਜਾਣ ਨਾਲ ਵਿਗੜੇ ਕੰਮ ਵੀ ਸੌਰ ਜਾਂਦੇ ਨੇ.....

ਵਹਿਮਾਂ ਭਰਮਾਂ ਦੇ ਚੱਕਰ ਵਿਚ ਲੋਕ ਕਈ ਵਾਰ ਆਪਣਾ ਹੀ ਨੁਕਸਾਨ ਕਰਵਾ ਬਹਿੰਦੇ ਹਨ। 

ਉਪਰੋਕਤ ਖੋਜਾਂ ਨਾਲ ਸਾਰੀ ਦੁਨੀਆ ਮੰਨੇ ਲੋਹਾ ਦੇਸ਼ ਦੇ ਵਿਗਿਆਨੀਆ ਦਾ.....
😜🤔🤔🤔🤔🤔🤔😗 
ਲੋਕਾਂ ਦਾ ਮਮੰਨਣਾ ਹੈ ਕਿ ਘਰ ਜਾਂ ਦੁਕਾਨ ਅੱਗੇ ਨਿੰਬੂ ਤੇ ਮਿਰਚਾਂ ਨਜ਼ਰ ਨਹੀਂ ਲੱਗਣ ਦਿੰਦੀਆਂ

Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog