
ਗੂਗਲ ਨੇ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤੀਆਂ ਸਮੇਤ ਦੁਨੀਆ ਭਰ ਦੇ ਲੋਕਾਂ ਨੇ 2018 ਵਿੱਚ ਗੂਗਲ ’ਤੇ ਕੀ ਸਰਚ ਕੀਤਾ।
1ਇਸੇ ਸਾਲ ਵ੍ਹੱਟਸਐਪ ਨੇ ਸਟਿੱਕਰ ਭੇਜਣ ਵਾਲੀ ਨਵੀਂ ਫੀਚਰ ਲਾਂਚ ਕੀਤੀ ਸੀ। ਗੂਗਲ ’ਤੇ ਇਹ ਸਵਾਲ ਟੌਪ ਉੱਤੇ ਰਿਹਾ ਕਿ ਵ੍ਹੱਟਸਐਪ ’ਤੇ ਸਟਿੱਕਰ ਕਿਵੇਂ ਭੇਜੀਏ?
2ਦੇਸ਼ ਭਰ ਵਿੱਚ ਆਧਾਰ ਨੰਬਰ ਨੂੰ ਮੋਬਾਈਲ, ਬੈਂਕਾਂ ਤੇ ਵਾਲੇਟ ਨਾਲ ਲਿੰਕ ਕਰਨ ਦੀ ਮੁਹਿੰਮ ਖੂਬ ਚੱਲੀ। ਬਾਅਦ ਵਿੱਚ ਆਧਾਰ ਨੂੰ ਕੁਝ ਥਾਈਂ ਹੀ ਲਿੰਕ ਕੀਤਾ ਗਿਆ। ਸੋ, ਦੂਜਾ ਸਭ ਤੋਂ ਵੱਧ ਸਰਚ ਕੀਤਾ ਜਾਣ ਵਾਲਾ ਸਵਾਲ ਇਹ ਸੀ ਕਿ ਮੋਬਾਈਲ ਨੰਬਰ ਨੂੰ ਆਧਾਰ ਨਾਲ ਕਿਵੇਂ ਲਿੰਕ ਕੀਤਾ ਜਾਏ?
3ਲੋਕਾਂ ਨੇ ਰੰਗੋਲੀ ਬਣਾਉਣ ਬਾਰੇ ਵੀ ਗੂਗਲ ਤੋਂ ਹੀ ਪੁੱਛਿਆ।
4ਇੱਕ ਸਵਾਲ ਵਿੱਚ ਭਾਰਤੀਆਂ ਨੇ ਗੂਗਲ ਤੋਂ ਸਰਚ ਕੀਤਾ ਕਿ ਮੋਬਾਈਲ ਨੰਬਰ ਕਿਵੇਂ ਪੋਰਟ ਕੀਤਾ ਜਾਏ?
5ਦੁਨੀਆ ਭਰ ਵਿੱਚ ਬਿਟਕੌਇਨ ਬਾਰੇ ਸਰਚ ਕੀਤਾ ਗਿਆ। ਪਰ ਸਵਾਲਾਂ ਦੇ ਮਾਮਲੇ ਵਿੱਚ ਭਾਰਤੀਆਂ ਨੇ ਇਹ ਸਰਚ ਕੀਤਾ ਕਿ ਬਿਟਕੌਇਨ ਵਿੱਚ ਇਨਵੈਸਟ ਕਿਵੇਂ ਕੀਤਾ ਜਾਏ?
6ਇੱਕ ਸਵਾਲ ਵਿੱਚ ਸਰਚ ਕੀਤਾ ਗਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਲਈ ਅਪਲਾਈ ਕਿਵੇਂ ਕਰਨਾ ਹੈ?
7ਹੋਲੀ ਨਾਲ ਸਬੰਧਿਤ ਇੱਕ ਸਵਾਲ ਵਿੱਚ ਸਰਚ ਕੀਤਾ ਗਿਆ ਕਿ ਹੋਲੀ ਦੇ ਰੰਗਾਂ ਨੂੰ ਚਿਹਰੇ ਤੋਂ ਕਿਵੇਂ ਹਟਾਇਆ ਜਾਏ?
82018 ਵਿੱਚ ਦਸਵੀਂ ਜਮਾਤ ਦੇ ਨਤੀਜਿਆਂ ਬਾਰੇ ਸਭ ਤੋਂ ਵੱਧ ਇਹ ਸਰਚ ਕੀਤਾ ਗਿਆ ਕਿ 10ਵੀਂ ਦਾ 2018 ਦਾ ਨਤੀਜਾ ਕਿਵੇਂ ਵੇਖਿਆ ਜਾਏ?
9ਇੱਕ ਬੇਹੱਦ ਦਿਲਚਸਪ ਸਵਾਲ ਬਾਰੇ ਲੋਕਾਂ ਨੇ ਇਹ ਸਰਚ ਕੀਤਾ ਕਿ ਰੂਬਿਕ ਕਿਊਬ ਨੂੰ ਕਿਵੇਂ ਹੱਲ ਕੀਤਾ ਜਾਏ?
ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸਰਚ ਕੀਤਾ ਗਿਆ ਪਰ ਗੂਗਲ ਨੇ ਇਨਾ ਦਸ ਸਰਚਾਂ ਨੂੰ ਹੀ ਲਿਸਟ ਵਿਚ ਸ਼ਾਮਿਲ ਕੀਤਾ
0 Comments
Thanks for comments