![]() | |
How panchayat of Tamil Nadu's Odanthurai became a model for self-governance |
odanthurai ਪਿੰਡ ਨੂੰ ਵੇਖਣ ਲਈ 1000 ਰੂ: ਦੀ ਟਿਕਟ
ਹਾਂਜੀ ਇਹ ਬਿਲਕੁਲ ਸੱਚ ਹੈ ਕਿ ਤਾਮਿਲਨਾਡੂ ਦੇ ਇਸ odanthurai ਪਿੰਡ ਦਾ ਨਾਂ ਇਸ ਕਰਕੇ ਮਸ਼ਹੂਰ ਹੈ ਕਿ ਇਹ ਪਿੰਡ ਸਰਕਾਰ ਤੋਂ ਬਿਜਲੀ ਖਰੀਦਦਾ ਨਹੀਂ ਬਲਕਿ ਸਰਕਾਰ ਨੂੰ ਵੇਚਦਾ ਹੈ । ਇਸ ਪਿੰਡ ਵਿੱਚ ਪੌਣ ਚੱਕੀ ਦਾ ਬਹੁਤ ਵੱਡਾ ਪਰੋਜੈਕਟ ਲੱਗਿਆ ਹੋਇਆ ਹੈ। ਇੱਥੇ ਬਾਇਊਗੈਸ ਪਲਾਂਟ ਵੀ ਲੱਗਾ ਹੋਇਆ
ਹੈ। ਇਸ ਤੋਂ ਇਲਾਵਾ ਹਰ ਘਰ ਵਿੱਚ ਸੋਲਰ ਪੈਨਲ ਲੱਗੇ ਹੋਏ ਹਨ। ਦਿਨ ਦੀ ਬਿਜਲੀ ਸੋਲਰ ਪੈਨਲ ਨਾਲ ਚੱਲਦੀ ਹੈ ਤੇ ਰਾਤ ਦੀ ਪੋਣ ਚੱਕੀ ਨਾਲ ਚਲਦੀ ਹੈ। ਹਜਾਰਾਂ ਵਿਦੇਸ਼ੀ ਸੈਲਾਨੀ ਇਸ ਪਿੰਡ ਨੂੰ ਵੇਖਣ ਆਊਦੇ ਹਨ ।
ਹਰ ਘਰ ਪੱਕਾ ਹੈ ਹਰ ਘਰ ਦਾ ਰਾਹ
ਅਤੇ ਸੜਕਾਂ ਵੀ ਪੱਕੀਆਂ ਹਨ ।
ਹਰ ਘਰ ਸਰਕਾਰ ਨੂੰ ਟੈਕਸ ਦਿੰਦਾ ਹੈ । 43 ਦੇਸ਼ਾ ਦੇ ਸਕੂਲਾਂ ਦੇ ਬੱਚੇ ਵੀ ਇਸ ਪਿੰਡ ਨੂੰ ਆ ਚੂੱਕੇ ਹਨ । 1000 ਰੂਪਏ ਫੀਸ ਇਸੇ ਵਜਾ ਕਰਕੇ ਰੱਖੀ ਹੈ ।
ਪਿੰਡ ਵਿੱਚ ਲੱਗੀ ਹੋਈ ਪੌਣ ਚੱਕੀ ਦੀ ਫੋਟੋ
ਸਰਪੰਚ ਸਾਣਮੂਗਮ ਦਸਦੇ ਨੇ ਜਦੋਂ ਉਹ ਸਰਪੰਚ ਬਣੇ ਤਾਂ ਪਿੰਡ ਦੀ ਹਾਲਤ ਬਹੁਤ ਖਸਤਾ ਸੀ । ਲੋਕ ਗਰੀਬ ਸਨ ਤੇ ਘਰ ਕੱਚੇ ਸਨ ਰਸਤੇ ਵੀ ਕੱਚੇ ਸਨ । ਪੀਣ ਦੇ ਸਾਫ ਪਾਣੀ ਦਾ ਵੀ ਪਰਬੰਧ ਨਹੀਂ ਸੀ ।
ਪਰ ਸਰਪੰਚ ਸਾਣਮੂਗਮ ਦੀ 23 ਸਾਲ ਦੀ ਮਿਹਨਤ ਨਾਲ ਭਾਰਤ ਦਾ ਨੰਬਰ ਇੱਕ ਪਿੰਡ ਬਣ ਗਿਆ ਹੂਣ ਪਿੰਡ ਦਾ ਇੱਕ ਵੀ ਬੰਦਾ ਬੇਰੁਜਗਾਰ ਨਹੀ ਹੈ ।।
0 Comments
Thanks for comments