Subscribe Us

ਤਿਊੜ ਵਿੱਚ ਹੋਣ ਵਾਲੇ ਕੁਝ ਵਿਕਾਸ ਕਾਰਜਾਂ ਦੀ ਸੂਚੀ




ਪਿੰਡ ਤਿਊੜ ਵਿੱਚ ਨਵੀਂ ਬਣੀ ਪੰਚਾਇਤ ਲਈ ਬਹੁਤ ਸਾਰੇ ਪਿਛਲੀ ਪੰਚਾਇਤ ਦੇ ਛੱਡੇ ਹੋਏ ਕੰਮਾਂ ਤੋਂ ਇਲਾਵਾ ਨਵੇਂ ਸਿਰੇ ਤੋਂ ਕਰਨ ਵਾਲੇ ਕਈ ਤਰ੍ਹਾਂ ਪਿੰਡ ਦੇ ਵਿਕਾਸ ਲਈ ਜਰੂਰੀ ਕੰਮ। ਅਸੀਂ ਇਨ੍ਹਾਂ ਕੁਝ ਕੰਮਾਂ ਦੀ ਪਿੰਡ ਵਾਸੀਆਂ ਦੀ ਮਦਦ ਨਾਲ ਇੱਕ ਸੂਚੀ ਤਿਆਰ ਕੀਤੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ।

1. ਗਲੀਆਂ ਤੇ ਨਾਲੀਆਂ :- ਹਰ ਇੱਕ ਪੰਚਾਇਤ ਦਾ ਬਣਨ ਸਾਰ ਮੁੱਖ ਕੰਮ ਗਲੀਆਂ ਨਾਲੀਆਂ ਪੱਕੀਆਂ ਕਰਨ ਤੋਂ ਹੀ ਸ਼ੁਰੂ ਹੁੰਦਾ ਹੈ। ਪਰ ਪਿੰਡ ਵਿੱਚ ਅੱਜ ਵੀ ਕਈ ਗਲੀਆਂ ਤੇ ਨਾਲੀਆਂ ਬਣਨ ਵਾਲੀਆਂ ਹਨ।
2. ਗੰਦੇ ਪਾਣੀ ਨਿਕਾਸੀ :- ਪਿੰਡ ਤਿਊੜ ਵਿੱਚ ਗੰਦੇ ਪਾਣੀ ਦੀ ਨਿਕਾਸੀ ਬਾਰੇ ਕੋਈ ਵੀ ਇੰਤਜਾਮ ਨਹੀਂ। ਕਈ ਨਾਲੀਆਂ ਦਾ ਪਾਣੀ ਪਿੰਡ ਦੇ ਟੋਭਿਆਂ ਵਿੱਚ ਡੇਗਿਆ ਹੋਇਆ ਜੋ ਕਿ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਪਿੰਡ ਵਿੱਚ ਸੀਵਰੇਜ ਪਾਇਆ ਜਾਵੇ ਅਤੇ  ਪਾਣੀ ਨੂੰ ਸਾਫ ਕਰਕੇ ਨੇੜੇ ਦੇ ਖੇਤਾਂ ਵਿੱਚ ਵਰਤਣ ਲਈ ਦਿੱਤਾ ਜਾਵੇ ਜਾਂ ਧਰਤੀ ਵਿੱਚ ਬੋਰ ਕਰਕੇ ਰਿਚਾਰਗ ਕੀਤਾ ਜਾਵੇ।
3. ਨਜਾਇਜ ਕਬਜੇ :- ਪੰਚਾਇਤੀ ਜਮੀਨਾਂ ਤੇ ਜੋ ਨਜਾਇਜ ਕਬਜੇ ਕੀਤੇ ਹੋਏ ਨੇ ਲੋਕਾਂ ਤੋਂ ਛੁਡਵਾਏ ਜਾਣ। ਕਬਜਾ ਉਨ੍ਹਾਂ ਜਮੀਨਾਂ ਤੇ ਜੋ ਕੇ ਟੁਕੜਿਆਂ ਦੇ ਰੂਪ ਵਿੱਚ ਹਨ ਉਨ੍ਹਾਂ ਤੇ ਪਾਰਕ ਜਾਂ ਪਿੰਡ ਦੇ ਸਾਂਝੇ ਕੰਮਾਂ ਲਈ ਵਰਤਣ ਲਈ ਚਾਰਦੀਵਾਰੀ ਕੀਤੀ ਜਾਵੇ ।
4. ਖੇਡ ਸਟੇਡੀਅਮ :- ਪਿੰਡ ਖੇਡ ਸਟੇਡੀਅਮ ਦੀ ਥਾਂ ਹੋਣ ਦੇ ਬਾਵਜੂਦ ਸਟੇਡੀਅਮ ਨਹੀਂ ਬਣ ਪਾਇਆ ਸੋ ਇਹ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਖੇਡਣ ਜਾਂ ਖੇਡਾਂ ਕਰਵਾਉਣ ਚ ਕੋਈ ਪ੍ਰੇਸ਼ਾਨੀ ਨਾਂ ਆਵੇ।
5. ਪੀਣ ਵਾਲੇ ਪਾਣੀ ਤੇ ਟੈਂਕੀ ਸਬੰਧੀ :- ਪਿੰਡ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਕਈ ਵਾਰੀ ਫੇਲ ਹੋ ਚੁੱਕੇ ਹਨ। ਕਈ ਗਰੀਬ ਪਰਿਵਾਰਾਂ ਦੇ ਘਰ ਫਿਲਟਰ ਨਹੀਂ ਉਨ੍ਹਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ ਇਸ ਲਈ ਲੀਕੇਜ ਪਾਇਪਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਪਾਣੀ ਫਿਲਟਰ ਕਰਕੇ ਹੀ ਸਪਲਾਈ ਕੀਤਾ ਜਾਵੇ। ਪਾਣੀ ਦਾ ਬਿੱਲ ਸਭ ਤੋਂ ਲਿਆ ਜਾਵੇ ਅਤੇ ਬਿਜਲੀ ਬਿਲ ਭਰਿਆ ਜਾਵੇ। ਪਾਣੀ ਦੀ ਸਪਲਾਈ ਦੌਰਾਨ ਨਜਾਇਜ ਚਲਦੀਆਂ ਟੂਟੀਆਂ ਤੇ ਜੁਰਮਾਨਾ ਵਸੂਲ ਕੀਤਾ ਜਾਵੇ।
6. ਟੋਭਿਆਂ ਨੂੰ ਪੱਕਾ ਕਰਨ :- ਪਿੰਡ ਦੇ ਟੋਭਿਆਂ ਨੂੰ ਸਾਇਡਾਂ ਤੋਂ ਪੱਕਾ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਢੇਰ ਲਗਾ ਕੇ ਨਜਾਇਜ ਕਬਜੇ ਨਾਂ ਕਰ ਸਕਣ।
7. ਹਸਪਤਾਲ :- ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਹਸਪਤਾਲ ਦੀ ਪਿੰਡ ਨੂੰ ਮੁੱਖ ਲੋੜ ਹੈ।ਡਿਸਪੈਂਸਰੀ ਵਿੱਚ ਦਵਾਈਆਂ ਘੱਟ ਹੀ ਮਿਲਦੀਆਂ ਹਨ ਜਿਸ ਕਰਕੇ ਮਰੀਜ਼ਾਂ ਨੂੰ ਖਰੜ ਮੋਹਾਲੀ ਜਾਂ ਚੰਡੀਗੜ੍ਹ ਜਾਣਾ ਪੈਂਦਾ ਹੈ ਇਸ ਲਈ  ਸਰਕਾਰ ਤੋਂ ਘੱਟ ਘੱਟ  25 ਬਿਸਤਰਿਆਂ ਦੇ ਹਸਪਤਾਲ ਦੀ ਮੰਗ ਕੀਤੀ ਜਾਵੇ ਤੇ ਪਰੋਪਰ ਥਾਂ ਦਿੱਤੀ ਜਾਵੇ।
8. ਸਫਾਈ :- ਪਿੰਡ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ। ਕਦੇ ਕਦੇ ਮਨਰੇਗਾ ਮਜਦੂਰ ਸਫਾਈ ਕਰਦੇ ਹਨ ਪਰ ਪਰੋਪਰ ਨਹੀਂ ਹੁੰਦੀ ਜਿਵੇਂ ਕਿ ਨਾਲੀਆਂ ਦੀ ਸਫਾਈ ਹਰ ਹਫਤੇ ਜਰੂਰੀ ਹੈ। ਥਾਂ ਥਾਂ ਤੇ ਕੂੜਾ ਸੁੱਟਣ ਵਾਲੇ ਲੋਕਾਂ ਤੇ ਜੁਰਮਾਨਾ ਲਗਾਇਆ ਜਾਵੇ
9. ਪਾਰਦਰਸ਼ਤਾ :- ਹਰ ਕੰਮ ਪਾਰਦਰਸ਼ੀ ਰੱਖਿਆ ਜਾਵੇ ਜਿਵੇਂ ਕਿ ਪਿੰਡ ਵਿੱਚ ਟੈਲੀਫੋਨ ਐਕਸਚੇਂਜ ਹੈ ਤੇ ਮੋਬਾਈਲ ਕੰਪਨੀਆਂ ਦੇ ਟਾਵਰ ਹਨ ਪੰਚਾਇਤੀ ਜਮੀਨ ਹੈ ਇਨ੍ਹਾਂ ਦਾ ਕਿਰਾਇਆ ਕਿੰਨਾ ਹੈ ਪਿੰਡ ਵਾਸੀਆਂ ਨੂੰ ਨਹੀਂ ਪਤਾ ਕਿੱਥੇ ਲਗਦਾ ਹੈ ਨਹੀਂ ਪਤਾ।
10. ਲੜਾਈ ਝਗੜੇ :- ਵੱਡਾ ਪਿੰਡ ਅਤੇ ਧੜੇਬਾਜੀ ਕਾਰਨ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਹਨ। ਉਨ੍ਹਾਂ ਦਾ ਸਮਝੌਤਾ ਕਰਵਾਇਆ ਜਾਵੇ ਤਾਂ ਜੋ ਥਾਣੇ ਜਾਂ ਕੋਟ ਕਚਹਿਰੀਆਂ ਜਾਣ ਤੋਂ ਲੋਕਾਂ ਦਾ ਬਚਾਅ ਤੇ ਭਾਈਚਾਰਕ ਸਾਂਝ ਕਾਇਮ ਹੋਵੇ। ਕਈ ਸਰਪੰਚ ਥਾਣਿਆਂ ਦੇ ਦਲਾਲ ਬਣ ਜਾਂਦੇ ਹਨ ਇਸ ਤਰ੍ਹਾਂ ਨਾਂ ਕੀਤਾ ਜਾਵੇ
11.ਨਸ਼ੇ :- ਮਾਫ਼ ਕਰਨਾ ਇਹ ਸਭ ਤੋਂ ਪਹਿਲਾਂ ਲਿਖਣਾਂ ਸੀ ਕਿਉਕਿ ਨਸ਼ਿਆਂ ਤੇ ਲਗਾਮ ਲਗਾਉਣੀ ਬਹੁਤ ਜਰੂਰੀ ਹੈ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਪਿੰਡ ਵਿੱਚ ਕਈ ਬੰਦੇ ਨਸ਼ੇ ਵੇਚ ਰਹੇ ਹਨ ਤੇ ਸ਼ਰੇਆਮ ਵੇਚਦੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ।
12. ਸਰਕਾਰੀ ਸਕੀਮਾਂ :- ਸਰਕਾਰ ਦੀਆਂ ਕਈ ਲੋਕ ਭਲਾਈ ਸਕੀਮਾਂ ਪਿੰਡ ਦੇ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਇਨ੍ਹਾਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜਿਵੇਂ ਬੁਢਾਪਾ ਪੈਨਸ਼ਨਾਂ ਸ਼ਗਨ ਸਕੀਮ ਵਿਧਵਾ ਪੈਨਸ਼ਨ ਰੋਜ਼ਗਾਰ ਸਕੀਮਾਂ ਜਾਂ ਫ੍ਰੀ ਸਿਖਲਾਈ ਕੌਰਸ ਆਦਿ।
13. ਪਿਛਲੀ ਪੰਚਾਇਤ :- ਪਿਛਲੀ ਪੰਚਾਇਤ ਸਮੇਂ ਹੋਏ ਕੰਮਾਂ ਦੀ ਜਾਂਚ ਕਰਵਾਈ ਜਾਵੇ। ਗ੍ਰਾਂਟ ਆਉਣ ਦੇ ਬਾਵਜੂਦ ਜਿਹੜੇ ਕੰਮ ਨਹੀਂ ਹੋਏ, ਪਾਣੀ ਦੇ ਲੈਣ ਦੇ ਬਾਵਜੂਦ ਟੈਕੀਂ ਦਾ ਬਿਜਲੀ ਜੋ ਲੱਖਾਂ ਵਿਚ ਹੈ ਕਿਉਂ ਨਹੀਂ ਭਰਿਆ ਗਿਆ, ਨਜਾਇਜ ਕਬਜੇ ਕਿਸ ਦੀ ਮਿਲੀਭੁਗਤ ਨਾਲ ਹੋਏ ਜਾਂਚ ਦਾ ਵਿਸ਼ਾ ਹਨ
ਇਨ੍ਹਾਂ ਮੁੱਖ ਕੰਮਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਹਨ ਜਿਵੇਂ ਕਿ ਪਿੰਡ ਵਿੱਚ ਲਾਇਬ੍ਰੇਰੀ, ਨੌਜਵਾਨਾਂ ਲਈ ਜਿੰਮ ਘਰ, ਸੇਵਾ ਕੇਂਦਰ ਨੂੰ ਚਾਲੂ ਕਰਵਾਉਣਾ, ਵਿਆਹਾਂ ਲਈ ਪੈਲੇਸ, ਸੋਲਰ ਲਾਇਟਾਂ ਦੀ ਮੁਰੰਮਤ ਜਿਨ੍ਹਾਂ ਚੋਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ। ਮੰਤਰੀਆਂ ਨੂੰ ਮਿਲਕੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣਾ, ਪੰਚਾਇਤ ਦਫਤਰ ਦਾ ਨਿਰਮਾਣ ਕਰਨਾ ਅਤੇ ਹਰ ਇੱਕ ਉਹ ਕੰਮ ਜਿਸਦੀ ਪਿੰਡ ਨੂੰ ਜਰੂਰਤ ਹੈ। ਇਨ੍ਹਾਂ ਕੰਮਾਂ ਨੂੰ ਕਰਨ ਲਈ ਵੱਧ ਤੋਂ ਵੱਧ ਗ੍ਰਾਂਟ ਦੀ ਮੰਗ ਐਮ ਐਲ ਏ ਜਾਂ ਹੋਰ ਅਧਿਕਾਰੀਆਂ ਤੋਂ ਕੀਤੀ ਜਾਵੇ ਲੋੜ ਪੈਣ ਤੇ ਪਿੰਡ ਵਿੱਚੋਂ ਵੀ ਉਗਰਾਹੀ ਕੀਤੀ ਜਾਵੇ। ਵਿਕਾਸ ਕਾਰਜਾਂ ਲਈ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਪਰ ਇਸ ਲਈ ਸਰਪੰਚ, ਪੰਚ ਅਤੇ ਪਿੰਡ ਦੇ ਸਾਰੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪਿੰਡ ਦੀ ਨੁਹਾਰ ਬਦਲੀ ਜਾ ਸਕੇ।
ਇਸ ਬਲਾਗ ਤੇ ਕੁਮੈੰਟਸ
ਰਾਂਹੀ ਆਪਣੇ ਸੁਝਾਅ ਜਰੂਰ ਦਿਓ ਜੀ
ਪੋਸਟ ਪੂਰੀ ਪੜਨ ਲਈ ਤੁਹਾਡਾ ਧੰਨਵਾਦ

#ਅਪਣਾਪਿੰਡਤਿਊੜTeur





Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog