Subscribe Us

ਇਤਹਾਸਿਕ ਗੁਰੂਦੁਆਰਾ ਸਿਂਘ ਸੋਹਾਣਾ ਸ਼ਹੀਦਾਂ ਦਾ ਇਤਿਹਾਸ ਸ਼ਹੀਦਾਂ ਦੇ ਲਹੂ ਨਾਲ ਭਿੱਜਿਆ ਹੋਇਆ ਹੈ #Sikh-history

ਇਤਹਾਸਿਕ ਗੁਰੂਦੁਆਰਾ ਸਿਂਘ ਸੋਹਾਣਾ ਸ਼ਹੀਦਾਂ ਦਾ ਇਤਿਹਾਸ ਸ਼ਹੀਦਾਂ ਦੇ ਲਹੂ ਨਾਲ ਭਿੱਜਿਆ ਹੋਇਆ ਹੈ । ਇਹ ਸ਼ਹੀਦੀ ਅਸਥਾਨ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ । 

                ਆਪ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ  ਦੇ ਘਰ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ 18 ਮੱਘਰ 1755 ਨੂੰ ਨਰੰਗ ਸਿੰਘ ਵਾਲਾ ਜਿਲਾ ਫਿਰੋਜਪੁਰ ਵਿਖੇ ਹੋਇਆ। ਆਪ ਜੀ ਨੇ 10 ਸਾਲ ਬੁੱਢਾ ਦਲ ਦੇ ਜਥੇਦਾਰ ਰਹਿਣ ਦਾ ਮਾਣ ਪ੍ਰਾਪਤ  ਕੀਤਾ। ਆਪ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿਣ ਦਾ ਮਾਣ ਪਰਾਪਤ ਹੈ। ਇਸ ਅਸਥਾਨ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋੰ ਛੋਟੀ ਰਾਣੀ ਮਹਾਰਾਣੀ ਜਿੰਦ ਕੌਰ ਦੇ ਨਾਲ ਵੀ ਜੁੜਦਾ ਹੈ ।

ਮਹਾਰਾਜਾ ਰਣਜੀਤ ਸਿੰਘ ਤੋੰ ਬਾਅਦ ਅਹਿਮ ਮੰਨੇ ਜਾਂਦੇ ਅਹਿਲਕਾਰਾਂ ਡੋਗਰੇ ਗੁਲਾਬ ਸਿੰਘ , ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜਾ ਨਾਲ ਮਿਲਕੇ ਸਿਂਖ ਰਾਜ ਨੂੰ ਅੰਗਰੇਜਾਂ ਦੇ ਅਧੀਨ ਕਰਨ ਦਾ ਸੌਦਾ ਕਰ ਲਿਆ । ਅੰਗਰੇਜ ਮਹਾਰਾਜਾ ਰਣਜੀਤ ਸਿੰਘ ਦੇ ਰਹਿੰਦਿਆਂ ਪੰਜਾਬ ਤੇ ਕਬਜਾ ਨਹੀਂ ਕਰ ਸਕੇ। ਉਹ ਇਂਕੋ ਤਰੀਕੇ ਨਾਲ ਕਬਜਾ ਕਰ ਸਕਦੇ ਸਨ ਤੇ ਉਹ ਸੀ ਸਿੱਖਾਂ ਵਿਂਜ ਫੁੱਟ ਪਾ ਕੇ ਰਾਜ ਕਰਨਾ ।

        ਉਨਾਂ ਨੇ ਡੋਗਰਿਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ ਅਤੇ ਘੁਣ ਵਾਂਗ ਸਿੱਖ ਰਾਜ ਨੂੰ ਖਾਣ ਦਾ ਤਿਆਰੀ ਕਰ ਲਈ। ਮਹਾਰਾਣੀ ਜਿੰਦ ਕੌਰ ਬਹੁਤ ਹੀ ਸੂਝਵਾਨ ਤੇ ਸਿਆਣੀ ਰਾਣੀ ਸੀ ਉਹ ਹਰ ਹੀਲੇ ਸਿੱਖ ਰਾਜ ਕਾਇਮ ਰੱਖਣਾ ਚਾਹੁੰਦੀ ਸੀ ਅਤੇ ਸਿੱਖ ਦੇ ਖਿਲਾਫ ਹੋ ਰਹੀਆਂ ਸਾਜਿਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਜਦੋਂ ਮਹਾਰਾਣੀ ਜਿੰਦ ਕੌਰ ਨੂੰ ਡੋਗਰਿਆਂ ਦੀ ਇਸ ਭੈੜੀ ਚਾਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇੱਕ ਚਿੱਠੀ ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ ਦੇ ਨਾਮ ਲਿਖ ਕੇ ਭੇਜਿਆ ਤਾਂ ਜੋ ਉਹ ਪੰਥ ਦੇ  ਸੱਤਵੇਂ ਜਥੇਦਾਰ ਬਾਬਾ ਹਨੁੰਮਾਨ ਸਿੰਘ ਜੀ ਕੋਲ ਜਾ ਕੇ ਡੋਗਰਿਆਂ ਦੀ ਚਾਲ ਬਾਰੇ ਜਾਣੂ ਕਰਵਾ ਸਕੇ । 

Guruduwara Sohana sahib di Khubsurat Imarat


ਇਸ ਚਿੱਠੀ ਵਿੱਚ ਸਿੱਖ ਰਾਜ ਦੇ ਗਦਾਰਾਂ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਸਿੱਖ ਰਾਜ ਨੂੰ ਬਚਾਉਣ ਵਾਸਤੇ ਅੰਗਰੇਜਾ ਵਿਰੁੱਧ ਲੜਾਈ ਲੜਨ ਲਈ ਬਾਬਾ ਜੀ ਤੋਂ ਮਦਦ ਮੰਗੀ । ਜਿਊੰ ਹੀ ਚਿੱਠੀ ਬਾਬਾ ਹਨੂੰਮਾਨ ਸਿੰਘ ਜੀ ਕੋਲ ਪਹੁੰਚੀ ਤਾਂ ਉਰ ਜੋਸ਼ ਵਿੱਚ ਆ ਗਏ ।ਉਨਾੰ ਨੇ ਜੰਗ ਦੀ ਤਿਆਰੀ ਕਰ ਲਈ ਅਤੇ ਫੋਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿੱਤਾ । 
               ਬਾਬਾ ਜੀ ਦੀ ਅਗਵਾਈ ਵਿੱਚ ਫੋਜਾਂ ਮੁਦਕੀ ਫੇਰੂ ਸ਼ਹਿਰ ਪਹੁੰਚ ਗਈਆਂ । ਇੱਥੇ ਸਿੰਘਾ ਦੀ ਅੰਗਰੇਜ ਫੌਜ ਨਾਲ ਗਹਿਗੱਚ ਲੜਾਈ ਹੋਈ ਅੰਗਰੇਜਾਂ ਨੂੰ ਇਸ ਗੱਲ ਦਾ ਚਿੱਤ ਚੇਤਾ ਵੀ ਨਹੀਂ ਸੀ ਕਿ ਉਨਾਂ ਨਾਲ ਇੰਨੀ ਮਾੜੀ ਹੋਵੇਗੀ ਕਿਉਂਕਿ ਅੰਗਰੇਜਾਂ ਦੀ 10000 ਦੇ ਕਰੀਬ ਫੌਜ ਇਸ ਲੜਾਈ ਦੇ ਲੇਖੇ ਲੱਗ ਚੁੱਕੀ ਸੀ ਇੰਨੀ ਵੱਡੀ ਗਿਣਤੀ ਵਿੱਚ ਫੌਜ ਮਰਵਾ ਕੇ ਅੰਗਰੇਜਾਂ ਨੂੰ ਮੈਦਾਨ ਛੱਡ ਕੇ ਦੌੜਨਾ ਪਿਆ । 
          ਘੱਟ ਗਿਣਤੀ ਹੋਣ ਦੇ ਬਾਵਜੂਦ ਸਿੰਘਾਂ ਨੇ ਅੰਗਰੇਜਾਂ ਨੂੰ ਲੋਹੇ ਦੇ ਚਨੇ ਚਬਾ ਦਿੱਤੇ। ਅੰਗਰੇਜ਼ ਆਪਣੀ ਸ਼ਰਮਨਾਕ ਹਾਰ ਤੋਂ ਖਿੱਝ ਗਏ ਉਨ੍ਹਾਂ ਨੇ ਮਹਾਰਾਜਾ ਪਟਿਆਲਾ ਕਰਮ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਉਸ ਨੂੰ ਬਹੁਤ ਲਾਲਚ ਦਿੱਤੇ ਗਏ ਕਰਮ ਸਿੰਘ ਨੇ ਸਿੱਖ ਫੌਜ ਬਾਰੇ ਜਾਣਕਾਰੀ ਅੰਗਰੇਜ਼ਾਂ ਨੂੰ ਦੇ ਦਿੱਤੀ। ਉੱਧਰ ਸਿੱਖ ਫੌਜ ਆਰਾਮ ਕਰ ਰਹੀ ਸੀ ਇੱਧਰ ਕਰਮ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ ਹਮਲਾ ਤੋਪਾਂ ਨਾਲ ਕੀਤਾ ਗਿਆ ਇਸ ਕਰਕੇ ਸਿੰਘਾਂ ਨੂੰ ਸੁਚੇਤ ਹੋਣ ਦਾ ਮੌਕਾ ਹੀ ਨਹੀਂ ਮਿਲਿਆ 15,000 ਦੇ ਕਰੀਬ ਸਿੰਘ ਇਸ ਹਮਲੇ ਵਿਚ ਸ਼ਹੀਦ ਹੋ ਗਏ ਭਾਵੇਂ ਇਸ ਹਮਲੇ ਤੋਂ ਬਾਅਦ ਵੀਂ ਸਿੰਘ ਪੂਰੇ ਜੋਸ਼ ਅਤੇ ਚੜਦੀ ਕਲਾ ਵਿੱਚ ਸਨ ਸਿੰਘਾਂ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਫੇਰ ਵੀ ਵੱਡੀ ਗਿਣਤੀ ਵਿੱਚ ਸਿੰਘਾਂ ਦਾ ਸ਼ਹੀਦ ਹੋ ਜਾਣਾ ਸਿੱਖ ਫੌਜ ਲਈ ਵੱਡਾ ਘਾਟਾ ਸੀ। 
          ਇਨ੍ਹਾਂ ਸਿੰਘ ਸ਼ਹੀਦਾਂ ਦਾ ਅੰਗੀਠਾ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੌਹੜ ਦੇ ਹੇਠਾਂ ਜੋਤ ਵਾਲੀ ਥਾਂ ਤੇ ਬਣਿਆਂ ਹੋਇਆ ਹੈ। ਸਿੰਘ ਇੱਥੋਂ ਲੜਦੇ ਲੜਦੇ ਘੜਾਮ ਵੱਲ ਚੱਲ ਪਏ ਜਿਉਂ ਫੌਜ ਘੜਾਮ ਕੋਲ ਪਹੁੰਚੀ ਇੱਕ ਤੋਪ ਦਾ ਗੋਲਾ ਬਾਬਾ ਜੀ ਦੇ ਵੱਜਿਆ ਗੋਲਾ ਸਿੱਧਾ ਵੱਜਣ ਕਰਕੇ ਬਾਬਾ ਜੀ ਬੁਰੀ ਤਰ੍ਹਾਂ ਜਖਮੀ ਹੋ ਗਏ ਪਰ 90 ਸਾਲ ਦਾ ਇਹ ਬੁੱਢਾ ਜਰਨੈਲ ਆਖਰੀ ਦਮ ਤੱਕ ਲੜਦਾ ਰਿਹਾ ਲੜਦੇ ਹੋਏ ਅੱਗੇ ਵਧਦੇ ਗਏ ਅਤੇ ਰਾਜਪੁਰਾ ਵੱਲ ਨੂੰ ਹੁੰਦੇ ਹੋਏ ਮੋਹਾਲੀ ਦੇ ਪਿੰਡ ਸੋਹਾਣੇ ਪਹੁੰਚ ਗਏ ਗਹਿਗੱਚ ਲੜਾਈ ਵਿੱਚ ਇਸ ਅਸਥਾਨ ਤੇ ਬਾਬਾ ਜੀ ਕਈ ਸਿੰਘਾਂ ਸਮੇਤ ਸ਼ਹੀਦੀ ਪਾ ਗਏ।
ਇਸ ਅਸਥਾਨ ਦੀ ਇੰਨੀ ਮਹਿਮਾ ਕਿ ਵਿਸ਼ਵ ਪ੍ਰਸਿੱਧ ਕ੍ਰਿਕਟ ਦੇ ਖਿਡਾਰੀ ਹਰਭਜਨ ਸਿੰਘ, ਯੁਵਰਾਜ ਸਿੰਘ, ਸ਼ਿਖਰ ਧਵਨ ਅਤੇ ਅਰਸ਼ਦੀਪ ਸਿੰਘ ਸੇਵਾ ਕਰਨ ਆਉਂਦੇ ਰਹਿੰਦੇ ਹਨ ਜਦੋਂ ਗੁਰੂ ਘਰ ਦੀ ਇਮਾਰਤ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਤਾਂ ਖੁਦਾਈ ਦੌਰਾਨ ਗੋਲਾ ਬਾਰੂਦ ਵੀ ਪ੍ਰਾਪਤ ਹੋਇਆ। 
                 ਬਾਬਾ ਜੀ ਦੇ ਸਤਿਕਾਰ ਵਿੱਚ ਦਾਨੀ ਸੱਜਣਾਂ ਦੁਆਰਾ ਗੁਰੂ ਗਰੰਥ ਸਾਹਿਬ ਲਈ ਗੱਡੀਆਂ 3, ਏਅਰ ਕੰਡੀਸਡ ਬੱਸਾਂ 3, ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਜਾਇਲੋ ,ਮਹਿੰਦਰਾ ਮਰਾਜੋ, ਕਵਾਲਿਸ  , ਸਕਾਰਪਿਉ, ਟਾਟਾ 207, ਟਾਟਾ 209 ,  ਮਹਿੰਦਰਾ ਪਿੱਕਅਪ , ਮਹਿੰਦਰਾ ਯੂਟੀਲਿਟੀ, ਮਹਿੰਦਰਾ ਬਲੈਰੋ,ਮਹਿੰਦਰਾ ਕੈੰਪਰ , ਮੈਕਸ ਪਿਕਅਪ, ਮਹਿੰਦਰਾ ਮਿੰਨੀ ਟਰੱਕ, ਟਾਟਾ ਐਲਪੀ ਟਰੱਕ, ਅਸ਼ੋਕਾ ਲੇਲੈਂਡ, ਮਹਿੰਦਰਾ ਟਰੈਕਟਰ, ਸਵਰਾਜ ਟਰੈਕਟਰ, ਫੋਰਡ ਟਰੈਕਟਰ ਕਈ ਮੋਟਰਸਾਇਕਲ ਇਸ ਤੋੰ ਇਲਾਵਾ ਸੋਨਾ ਚਾਂਦੀ ਅਤੇ ਪੈਸੇ ਗੁਪਤ ਅਤੇ ਪਰਤੱਖ ਰੂਪ ਵਿੱਚ ਇਸ ਅਸਥਾਨ ਤੇ ਭੇਂਟ ਕੀਤੇ ਗਏ ਹਨ 


ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ

                  ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੰਗਤ ਦੁਆਰਾ ਵਿਸ਼ਾਲ ਖੂਨਦਾਨ ਕੈਂਪ ਅੱਖਾਂ ਦਾ ਮੁਫਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਏ ਜਾਂਦੇ ਹਨ ਇਸ ਤੋਂ ਇਲਾਵਾ ਗੁਰਬਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਹਨ। ਹਰ ਵੇਲੇ ਗੁਰੂ ਘਰ ਵਿੱਚ ਸੰਗਤਾਂ ਦਾ ਹੜ ਆਇਆ ਰਹਿੰਦਾ ਹੈ। ਲੰਗਰ ਅਤੁੱਟ ਚਲਦਾ ਰਹਿੰਦਾ ਹੈ ਗੁਰੂ ਘਰ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਹੈ ਇਹ ਅਸਥਾਨ ਏਅਰਪੋਰਟ ਰੋਡ ਤੇ ਸੋਹਾਣਾ (ਮੋਹਾਲੀ) ਵਿਖੇ ਸਥਿੱਤ ਹੈ  ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਸ਼ਹਾਦਤ ਬਾਰੇ ਪਤਾ ਚੱਲ ਸਕੇ











Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog